ਨਵੀਂ ਦਿੱਲੀ, 18 ਮਈ
ਭਾਰਤੀ ਮੁੱਕੇਬਾਜ਼ ਨਿਖ਼ਤ ਜ਼ਰੀਨ (52 ਕਿਲੋ) ਨੇ ਅੱਜ ਇਸਤੰਬੁਲ ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਦੋ ਹੋਰ ਮੁੱਕੇਬਾਜ਼ਾਂ ਨੇ ਕਾਂਸੀ ਦੇ ਤਗਮੇ ਜਿੱਤੇ ਹਨ। ਨਿਖਤ ਨੇ ਬ੍ਰਾਜ਼ੀਲ ਦੀ ਡੀ ਅਲਮੇਡਾ ਨੂੰ 5-0 ਨਾਲ ਹਰਾਇਆ। ਮਨੀਸ਼ਾ ਮੌਨ (57 ਕਿਲੋ) ਅਤੇ ਪ੍ਰਵੀਨ ਹੁੱਡਾ (63 ਕਿਲੋ) ਨੂੰ ਕਾਂਸੇ ਦੇ ਤਗਮੇ ਨਾਲ ਸਬਰ ਕਰਨਾ ਪਿਆ। ਮਨੀਸ਼ਾ ਨੂੰ ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗਮਾ ਜੇਤੂ ਇਟਲੀ ਦੀ ਇਰਮਾ ਟੇਸਟਾ ਨੇ 0-5 ਨਾਲ ਅਤੇ ਪਰਵੀਨ ਨੂੰ ਆਇਰਲੈਂਡ ਦੀ ਐਮੀ ਬ੍ਰਾਡਹਰਸਟ ਨੇ 1-4 ਨਾਲ ਹਰਾਇਆ। -ਪੀਟੀਆਈ