24.2 C
Patiāla
Tuesday, November 12, 2024

ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਦਾ 3 ਨੰਬਰ ਯੂਨਿਟ ਚਾਲੂ

Must read


ਜਗਮੋਹਨ ਸਿੰਘ

ਘਨੌਲੀ, 18 ਮਈ

ਥਰਮਲ ਪਲਾਂਟ ਰੂਪਨਗਰ ਦੇ ਪ੍ਰਬੰਧਕਾਂ ਵੱਲੋਂ 3 ਨੰਬਰ ਯੂਨਿਟ ਨੂੰ ਅੱਜ ਸਵੇਰੇ 4.30 ਵਜੇ ਚਾਲੂ ਕਰ ਦਿੱਤਾ ਗਿਆ ਹੈ। ਖਰਾਬ ਹੋਏ 5 ਨੰਬਰ ਯੂਨਿਟ ਦੀ ਮੁਰੰਮਤ ਵੀ ਇੰਜਨੀਅਰਾਂ ਦੀ ਟੀਮ ਵੱਲੋਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਮੁੱਖ ਇੰਜੀਨੀਅਰ ਰਵੀ ਕੁਮਾਰ ਵਧਵਾ ਤੋਂ ਮਿਲੀ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਰੂਪਨਗਰ ਵਿੱਚ ਕੋਲੇ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਤੇ ਕੋਲਾ ਭੰਡਾਰ ਵਿੱਚ ਹੁਣ 4.8 ਦਿਨਾਂ ਦਾ ਕੋਲਾ ਜਮ੍ਹਾਂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੋਲੇ ਦੇ 2 ਰੈਕ ਆਏ ਸਨ ਅਤੇ ਅੱਜ 4 ਰੈਕ ਪੁੱਜੇ ਹਨ। ਪਾਵਰਕਾਮ ਦੇ ਲੋਡ ਡਿਸਪੈਚ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟਾਂ ਰਾਹੀਂ 584 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ, 3 ਨੰਬਰ ਯੂਨਿਟ ਤੋਂ 193 ਮੈਗਾਵਾਟ, 4 ਨੰਬਰ ਤੋਂ 196 ਅਤੇ 6 ਨੰਬਰ ਯੂਨਿਟ ਤੋਂ 195 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਸੀ। ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੰਬਰ 1 ਅਤੇ ਪ੍ਰਾਜੈਕਟ ਨੰਬਰ 2 ਦੇ 1 ਨੰਬਰ ਯੂਨਿਟ ਚੱਲ ਰਹੇ ਸਨ ਤੇ ਦੋਵੇਂ ਪ੍ਰਾਜੈਕਟਾਂ ਦੇ 2 ਨੰਬਰ ਯੂਨਿਟ ਬੰਦ ਸਨ। ਇਸ ਪ੍ਰਾਜੈਕਟ ਦੇ ਡਿਪਟੀ ਚੀਫ ਇੰਜਨੀਅਰ ਐਸ.ਕੇ.ਬੈਂਸ ਨੇ ਦੱਸਿਆ ਕਿ ਦੋਵੇਂ ਪ੍ਰਾਜੈਕਟਾਂ ਦਾ ਇੱਕ ਇੱਕ ਯੂਨਿਟ ਨਹਿਰ ਵਿੱਚ ਪਾਣੀ ਦੀ ਘਾਟ ਕਾਰਨ ਬੰਦ ਹੈ। ਰਣਜੀਤ ਸਾਗਰ ਡੈਮ ਅਤੇ ਅੱਪਰ ਬਾਰੀ ਦੋਆਬ ਕੈਨਾਲ ਪ੍ਰਾਜੈਕਟਾਂ ਦੇ ਸਾਰੇ ਯੂਨਿਟ ਬੰਦ ਰਹੇ। 





News Source link

- Advertisement -

More articles

- Advertisement -

Latest article