37.2 C
Patiāla
Thursday, April 18, 2024

ਕਰਹਾਲੀ ਸਾਹਿਬ ਵਿੱਚ ਗੁਟਕਾ ਸਾਹਿਬ ਤੇ ਕਕਾਰਾਂ ਦੀ ਬੇਅਦਬੀ

Must read


ਮਾਨਵਜੋਤ ਭਿੰਡਰ

ਡਕਾਲਾ, 16 ਮਈ

ਇਲਾਕੇ ਦੇ ਪਿੰਡ ਕਰਹਾਲੀ ਸਾਹਿਬ ਵਿੱਚ ਅੱਜ ਗੁਟਕਾ ਸਾਹਿਬ ਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।

ਸੂਏ ਦੇ ਪੁਲ ਹੇਠੋਂ ਗੁਰਬਾਣੀ ਦੇ ਦੋ ਗੁਟਕਾ ਸਾਹਿਬ ਦੀਆਂ ਜਿਲਦਾਂ ਤੇ ਅੱਧੀ ਦਰਜਨ ਤੋਂ ਵੱਧ ਅੰਗ ਖਿੱਲਰੇ ਹੋਏ ਮਿਲੇ ਹਨ। ਇਸ ਦੇ ਨਾਲ ਹੀ ਕਕਾਰਾਂ ਵਜੋਂ ਦੋ ਕੜੇ ਤੇ ਸ੍ਰੀ ਸਾਹਿਬ ਸਣੇ ਗਾਤਰਾ ਵੀ ਲਾਵਾਰਿਸ ਹਾਲਤ ’ਚ ਪਏ ਹੋਏ ਮਿਲੇ। ਉੱਚ ਪੁਲੀਸ ਅਧਿਕਾਰੀਆਂ ਨੇ ਸੂਚਨਾ ਮਿਲਣ ’ਤੇ ਤੁਰੰਤ ਮੌਕੇ ਦਾ ਜਾਇਜ਼ਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਮਨਰੇਗਾ ਮਜ਼ਦੂਰ ਕਰਹਾਲੀ ਸਾਹਿਬ ਤੋਂ ਨਨਾਨਸੂ ਦੇ ਰਾਹ ’ਤੇ ਪੈਂਦੇ ਨਹਿਰੀ ਸੂਏ ਦੀ ਸਫ਼ਾਈ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਗੁਟਕਾ ਸਾਹਿਬ ਦੇ ਅੰਗ ਤੇ ਕਕਾਰ ਪਏ ਦਿਖੇ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਮੋਹਤਬਰ ਇਕੱਤਰ ਹੋ ਗਏ। ਐੱਸਐੱਸਪੀ ਦੀਪਕ ਪਾਰਿਖ, ਐੱਸਪੀ ਵਜ਼ੀਰ ਸਿੰਘ ਤੇ ਐੱਸਡੀਐੱਮ ਇਸ਼ਮਤਵਿਜੈ ਸਿੰਘ ਵੀ ਪਹੁੰਚੇ। ਐੱਸਐੱਸਪੀ ਪਾਰਿਖ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਟਕਾ ਸਾਹਿਬ ਦੇ ਅੰਗ ਅਤੇ ਕਕਾਰ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਗਏ ਹਨ।

ਇਸ ਸਬੰਧੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ, ਚੇਅਰਮੈਨ ਮਦਨਜੀਤ ਡਕਾਲਾ, ਸੁਰਜੀਤ ਸਿੰਘ ਅਬਲੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਗੁਰਧਿਆਨ ਸਿੰਘ ਭਾਨਰੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 





News Source link

- Advertisement -

More articles

- Advertisement -

Latest article