ਹਾਂਗਕਾਂਗ/ਸਿਡਨੀ/ਨਿਊ ਯਾਰਕ, 17 ਮਈ
ਭਾਰਤ ਵਲੋਂ ਬਰਾਮਦ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਕਣਕ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ, ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਹਲਚਲ ਮੱਚ ਗਈ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਕਾਰਨ ਇਸ ਸਾਲ ਕਣਕ ਦੀਆਂ ਕੀਮਤਾਂ ‘ਚ 60 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਦੋਵੇਂ ਯੂਰਪੀ ਦੇਸ਼ ਦੁਨੀਆ ਦੀ ਕਣਕ ਦੀ ਬਰਾਮਦ ਦਾ ਤੀਜਾ ਨਿਰਯਾਤ ਕਰਦੇ ਹਨ। ਭਾਰਤ, ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਮੁਲਕ ਹੈ। ਇਸ ਦੌਰਾਨ ਅਮਰੀਕਾ ਨੇ ਉਮੀਦ ਜਤਾਈ ਹੈ ਕਿ ਭਾਰਤ ਕਣਕ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇਗਾ। ਅਮਰੀਕਾ ਨੇ ਇਹ ਵੀ ਕਿਹਾ ਕਿ ਉਹ ਦੇਸ਼ਾਂ ਨੂੰ ਨਿਰਯਾਤ ‘ਤੇ ਪਾਬੰਦੀ ਨਾ ਲਗਾਉਣ ਲਈ ਉਤਸ਼ਾਹਿਤ ਕਰੇਗਾ, ਕਿਉਂਕਿ ਇਹ ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਅਜਿਹੀਆਂ ਪਾਬੰਦੀਆਂ ਦੁਨੀਆ ’ਚ ਖੁਰਾਕ ਸੰਕਟ ਪੈਦਾ ਕਰ ਦੇਣਗੀਆਂ।