22.1 C
Patiāla
Thursday, October 5, 2023

ਬੀਬੀਐੱਮਬੀ ਨੇ 47ਵਾਂ ਸਥਾਪਨਾ ਦਿਵਸ ਮਨਾਇਆ

Must read


ਰਾਕੇਸ਼ ਸੈਣੀ

ਨੰਗਲ, 16 ਮਈ

ਬੀਬੀਐੱਮਬੀ ਵੱਲੋਂ ਆਪਣਾ 47ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ| ਇਸ ਸਮਾਗਮ ’ਚ ਚੇਅਰਮੈਨ ਸੰਜੇ ਸ੍ਰੀਵਾਸਤਵ ਨੇ ਪੁੱਜ ਕੇ ਵੱਖ-ਵੱਖ ਪ੍ਰਾਜੈਕਟਾਂ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਨੇ ਸਾਰਿਆਂ ਦਾ ਮਨ ਮੋਹ ਲਿਆ| ਇਸ ਮੌਕੇ ਸੰਜੇ ਸ੍ਰੀਵਾਸਤਵ ਨੇ ਬੀਬੀਐੱਮਬੀ ਦੀ ਪ੍ਰਾਪਤੀਆਂ ਅਤੇ ਉਦੇਸ਼ਾਂ ਦਾ ਜ਼ਿਕਰ ਕੀਤਾ| ਸਮਾਗਮ ਤੋਂ ਪਹਿਲਾਂ ਚੇਅਰਮੈਨ ਸੰਜੇ ਸ੍ਰੀਵਾਸਤਵ ਨੇ ਬੀਬੀਐੱਮਬੀ ਹਸਪਤਾਲ ਵਿੱਚ ਵੇਸਟੇਜ ਪਲਾਂਟ ਦਾ ਉਦਘਾਟਨ ਕੀਤਾ ਅਤੇ ਹਸਪਤਾਲ ਵਿੱਚ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ| ਉਨ੍ਹਾਂ ਵੱਲੋਂ 47 ਚੰਦਨ ਦੇ ਰੁੱਖ ਵੀ ਲਾਏ ਗਏ| ਇਸ ਮੌਕੇ ਚੀਫ਼ ਇੰਜ. ਭਾਖੜਾ ਡੈਮ ਕਮਲਜੀਤ ਸਿੰਘ, ਮੁੱਖ ਲੇਖਾ ਅਧਿਕਾਰੀ ਜੀਵਨਦੀਪ ਸਿੰਘ ਕਾਹਲੋਂ, ਡਿਪਟੀ ਚੀਫ਼ ਇੰਜ. ਹੁਸਨ ਲਾਲ ਕੰਬੋਜ, ਇੰਜ. ਐੱਸ ਐੱਸ ਚੁੱਘ, ਐੱਸਡੀਐੱਮ ਨੰਗਲ ਮਨੀਸ਼ਾ ਰਾਣਾ ਅਤੇ ਵੱਖ-ਵੱਖ ਯੂਨੀਅਨਾਂ ਦੇ ਆਗੂ ਹਾਜ਼ਰ ਸਨ| 





News Source link

- Advertisement -

More articles

- Advertisement -

Latest article