13.5 C
Patiāla
Monday, December 5, 2022

ਰਾਹੁਲ ਤੇ ਗਹਿਲੋਤ ਨੇ ਬੇਨੇਸ਼ਵਰ ਧਾਮ ਵਿੱਚ ਪੁਲ ਦਾ ਨੀਂਹ ਪੱਥਰ ਰੱਖਿਆ : The Tribune India

Must read


ਜੈਪੁਰ, 16 ਮਈ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਆਦਿਵਾਸੀਆਂ ਦੇ ‘ਪ੍ਰਯਾਗ’ ਵਜੋਂ ਮਸ਼ਹੂਰ ਬੇਨੇਸ਼ਵਰ ਧਾਮ ਵਿੱਚ ਪੁਲ ਦਾ ਨੀਂਹ ਪੱਥਰ ਰੱਖਿਆ। ਬੇਨੇਸ਼ਵਰ ਧਾਮ ਵਿੱਚ ਮਾਹੀ, ਜਾਖਮ ਅਤੇ ਸੋਮ ਨਦੀਆਂ ਦਾ ਸੰਗਮ ਹੁੰਦਾ ਹੈ। ਮੁੱਖ ਮੰਤਰੀ ਗਹਿਲੋਤ ਨੇ ਬਜਟ ਵਿੱਚ ਇਸ ਪੁਲ ਦੀ ਉਸਾਰੀ ’ਤੇ 132 ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਸੀ। ਇਸ ਦੇ ਮੁਕੰਮਲ ਹੋਣ ਨਾਲ ਸ਼ਰਧਾਲੂਆਂ ਨੂੰ ਡੂੰਗਰਪੁਰ-ਬਾਂਸਵਾੜਾ ਸੜਕ ਰਾਹੀਂ ਸਿੱਧੇ ਬੇਨੇਸ਼ਵਰ ਧਾਮ ਪਹੁੰਚਣ ਵਿੱਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਰਾਹੁਲ ਅਤੇ ਗਹਿਲੋਤ ਨੇ ਬੇਨੇਸ਼ਵਰ ਧਾਮ ਕੰਪਲੈਕਸ ਵਿੱਚ ਬਣੇ ਵਾਲਮੀਕਿ ਮੰਦਰ, ਬੇਨੇਸ਼ਵਰ ਪਗੋਡਾ, ਰਾਧਾ ਕ੍ਰਿਸ਼ਨ ਮੰਦਰ ਅਤੇ ਬ੍ਰਹਮਾ ਮੰਦਰ ਦਾ ਦੌਰਾ ਕੀਤਾ ਅਤੇ ਦੇਸ਼ ਦੀ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪੀਡਬਲਿਊਡੀ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸਾਬਾਲਾ ਤੋਂ ਬੇਨੇਸ਼ਵਰ ਤੱਕ ਇਸ ਪੁਲ ਦੀ ਲੰਬਾਈ 1,731.50 ਮੀਟਰ ਹੋਵੇਗੀ ਅਤੇ 18.50 ਫੁੱਟ ਉੱਚੇ ਤੇ 16 ਮੀਟਰ ਚੌੜੇ ਪੁਲ ਨੂੰ 36 ਪਿੱਲਰਾਂ ’ਤੇ ਬਣਾਇਆ ਜਾਵੇਗਾ। -ਪੀਟੀਆਈ

News Source link

- Advertisement -

More articles

- Advertisement -

Latest article