ਮੁੰਬਈ, 16 ਮਈ
ਭਾਰਤੀ ਸਟੇਟ ਬੈਂਕ ਨੇ ਆਪਣੀ ਸੀਮਾਂਤ ਲਾਗਤ ਆਧਾਰਤ ਕਰਜ਼ ਦਰ ਵਿੱਚ 0.1 ਫੀਸਦ ਵਾਧਾ ਕੀਤਾ ਹੈ ਜਿਸ ਨਾਲ ਕਰਜ਼ ਲੈਣ ਵਾਲਿਆਂ ਨੂੰ ਵਾਧੂ ਈਐਮਆਈ ਦਾ ਭੁਗਤਾਨ ਕਰਨਾ ਪਵੇਗਾ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਮਹੀਨੇ ਵਿੱਚ ਦੂਜੀ ਵਾਰ ਇਸ ਦਰ ਵਿਚ ਵਾਧਾ ਕੀਤਾ ਹੈ ਅਤੇ ਦੋਵੇਂ ਵਾਰ ਮਿਲ ਕੇ ਹੁਣ ਤੱਕ 0.2 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਰੈਪੋ ਰੇਟ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਸੀ। ਇਸ ਤੋਂ ਬਾਅਦ ਐਸਬੀਆਈ ਵੱਲੋਂ ਵੀ ਵਾਧਾ ਕੀਤਾ ਗਿਆ ਸੀ।