12.3 C
Patiāla
Monday, December 5, 2022

ਐਨਜੀਓ ਧੋਖਾਧੜੀ ਮਾਮਲਾ: ਸੀਬੀਆਈ ਵੱਲੋਂ ਗ੍ਰਹਿ ਮੰਤਰਾਲੇ ਦੇ ਅੰਡਰ ਸੈਕਟਰੀ ਪੱਧਰ ਦੇ ਅਧਿਕਾਰੀਆਂ ਤੋਂ ਪੁੱਛਗਿੱਛ : The Tribune India

Must read


ਨਵੀਂ ਦਿੱਲੀ, 15 ਮਈ

ਰਿਸ਼ਵਤਖੋਰੀ ਦੇ ਮਾਮਲੇ ਵਿਚ ਸੀਬੀਆਈ ਨੇ ਗ੍ਰਹਿ ਮੰਤਰਾਲੇ ਦੇ ਅੰਡਰ ਸੈਕਟਰੀ ਪੱਧਰ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਏਜੰਸੀ ਨੇ ਐਫਸੀਆਰਏ ਯੂਨਿਟ ਦੇ ਅਧਿਕਾਰੀ ਦੇ  ਘਰ ਛਾਪਾ ਮਾਰਿਆ ਤੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਦਫ਼ਤਰ ਸੱਦਿਆ। ਸੂਤਰਾਂ ਮੁਤਾਬਕ ਐਫਸੀਆਰਏ ਯੂਨਿਟ ਵਿੱਚ ਤਾਇਨਾਤ ਅਧਿਕਾਰੀ ਦੇ ਸੀਬੀਆਈ ਦੇ ਹੈੱਡਕੁਆਰਟਰ ਵਿੱਚ ਬਿਆਨ ਦਰਜ ਕੀਤੇ ਗਏ। ਏਜੰਸੀ ਵੱਲੋਂ ਕਾਬੂ ਕੀਤੇ ਗਏ ਅਧਿਕਾਰੀ ਨੇ ਐਨਜੀਓਜ਼ ਦੀ ਰਜਿਸਟਰੇਸ਼ਨ ਲੈਣ ਤੇ ਰਜਿਸਟਰੇਸ਼ਨ ਨਵਿਆਉਣ ਲਈ ਜਾਂਚ ਕੀਤੇ ਬਿਨਾਂ ਕਲੀਅਰੈਂਸ ਦਿੱਤੀ। ਸੀਬੀਆਈ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਛਾਪੇ ਮਾਰ ਕੇ ਛੇ ਅਧਿਕਾਰੀਆਂ ਸਣੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। -ਆਈਏਐੱਨਐੱਸ 

News Source link

- Advertisement -

More articles

- Advertisement -

Latest article