ਮੁੰਬਈ, 15 ਮਈ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਸੀਮਿੰਟ ਕੰਪਨੀ ਅੰਬੂਜਾ ਤੇ ਏਸੀਸੀ ਨੂੰ ਟੇਕਓਵਰ ਕਰਨਗੇ। ਅਡਾਨੀ ਗਰੁੱਪ ਨੇ ਇਹ ਡੀਲ 10.5 ਅਰਬ ਡਾਲਰ (ਕਰੀਬ 81 ਹਜ਼ਾਰ ਕਰੋੜ ਰੁਪਏ) ਵਿਚ ਕੀਤੀ ਹੈ। ਇਹ ਭਾਰਤ ਦੇ ਇੰਫਰਾ ਤੇ ਮਟੀਰੀਅਲਜ਼ ਵਿਚ ਸਭ ਤੋਂ ਵੱਡੀ ਡੀਲ ਹੈ। ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਸ ਸਬੰਧ ਵਿਚ ਪਿਛਲੇ ਹਫਤੇ ਆਬੂਧਾਬੀ ਤੇ ਲੰਡਨ ਗਏ ਸੀ ਤੇ ਹੁਣ ਵਾਪਸ ਪਰਤ ਆਏ ਹਨ। ਏਸੀਸੀ ਤੇ ਅੰਬੂਜਾ ’ਤੇ ਹੋਲਸਿਮ ਕੰਪਨੀ ਦੇ ਮਾਲਕਾਨਾ ਹੱਕ ਹਨ। ਇਹ ਸਵਿਟਜ਼ਰਲੈਂਡ ਦੀ ਇਮਾਰਤਸਾਜ਼ੀ ਵਾਲੀ ਕੰਪਨੀ ਹੈ।