ਵੈਟੀਕਨ ਸਿਟੀ, 15 ਮਈ
18ਵੀਂ ਸਦੀ ਵਿੱਚ ਈਸਾਈ ਧਰਮ ਅਪਣਾਉਣ ਵਾਲੇ ਦੇਵਸਹਾਯਮ ਪਿੱਲਈ ਨੂੰ ਵੈਟੀਕਨ ਵਿੱਚ ਅੱਜ ਪੋਪ ਫਰਾਂਸਿਸ ਨੇ ਸੰਤ ਐਲਾਨ ਦਿੱਤਾ, ਜਿਸ ਨਾਲ ਉਹ ਅਜਿਹਾ ਦਰਜਾ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਆਮ ਭਾਰਤੀ ਬਣ ਗਏ। ਉਨ੍ਹਾਂ ਨੇ 1745 ਵਿੱਚ ਈਸਾਈ ਧਰਮ ਅਪਣਾਉਣ ਤੋਂ ਬਾਅਦ ਆਪਣਾ ਨਾਮ ‘ਲੇਜ਼ਾਰਸ’ ਰੱਖ ਲਿਆ ਸੀ, ਜਿਸ ਦਾ ਅਰਥ ‘ਦੇਵਸਹਯਮ’ ਜਾਂ ‘ਦੇਵਤਿਆਂ ਦੀ ਮਦਦ’ ਹੈ।