13.5 C
Patiāla
Tuesday, December 6, 2022

ਪਵਾਰ ਬਾਰੇ ਟਿੱਪਣੀ ਕਰਨ ’ਤੇ ਅਭਿਨੇਤਰੀ ਅਤੇ ਵਿਦਿਆਰਥੀ ਗ੍ਰਿਫ਼ਤਾਰ : The Tribune India

Must read


ਮੁੰਬਈ, 14 ਮਈ

ਐੱਨਸੀਪੀ ਮੁਖੀ ਸ਼ਰਦ ਪਵਾਰ ਖ਼ਿਲਾਫ਼ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਮਰਾਠੀ ਅਭਿਨੇਤਰੀ ਕੇਤਕੀ ਚਿਤਾਲੇ ਖ਼ਿਲਾਫ਼ ਅੱਜ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਨਾਸਿਕ ਜ਼ਿਲ੍ਹੇ ’ਚ ਅੱਜ ਫਾਰਮੇਸੀ ਦੇ 23 ਸਾਲਾ ਵਿਦਿਆਰਥੀ ਨੂੰ ਟਵਿੱਟਰ ’ਤੇ ਪਵਾਰ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਵੀ ਤੇ ਫਿਲਮ ਅਭਿਨੇਤਰੀ ਵੱਲੋਂ ਇੱਕ ਦਿਨ ਪਹਿਲਾਂ ਸਾਂਝੀ ਕੀਤੀ ਗਈ ਪੋਸਟ ਕਿਸੇ ਹੋਰ ਨੇ ਲਿਖੀ ਸੀ। ਮਰਾਠੀ ’ਚ ਲਿਖੀ ਪੋਸਟ ਵਿੱਚ ਐੱਨਸੀਪੀ ਮੁਖੀ ਦਾ ਪੂਰਾ ਨਾਂ ਨਹੀਂ ਲਿਖਿਆ ਹੈ ਪਰ ਇਸ ’ਚ ਪਵਾਰ ਦਾ ਉਪ-ਨਾਮ ਤੇ 80 ਸਾਲ ਦੀ ਉਮਰ ਲਿਖੀ ਹੈ। ਐੱਨਸੀਪੀ ਆਗੂ 81 ਸਾਲ ਦੇ ਹਨ। ਇਸ ਪੋਸਟ ’ਚ ਲਿਖਿਆ ਗਿਆ, ‘ਨਰਕ ਉਡੀਕ ਕਰ ਰਿਹਾ ਹੈ ਅਤੇ ਤੁਸੀਂ ਬ੍ਰਾਹਮਣਾਂ ਨੂੰ ਨਫ਼ਰਤ ਕਰਦੇ ਹੋ।’ ਇਸੇ ਦੌਰਾਨ ਮਹਾਰਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਅੱਜ ਫਾਰਸੇਸੀ ਦੇ ਇੱਕ 23 ਸਾਲਾ ਵਿਦਿਆਰਥੀ ਨਿਖਿਲ ਭਾਮਰੇ ਨੂੰ ਟਵਿੱਟਰ ’ਤੇ ਸ਼ਰਦ ਪਵਾਰ ਖ਼ਿਲਾਫ਼ ਟਿੱਪਣੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਖਿਲ ਨੇ ਆਪਣੇ ਟਵੀਟ ’ਚ ਕਿਹਾ ਸੀ ਕਿ ‘ਬਾਰਾਮਤੀ ਦੇ ਗਾਂਧੀ ਲਈ ਬਾਰਾਮਤੀ ਦਾ ਨੱਥੂਰਾਮ ਗੋਡਸੇ ਬਣਨ ਦਾ ਸਮਾਂ ਆ ਗਿਆ ਹੈ।’ ਹਾਲਾਂਕਿ ਉਸ ਨੇ ਟਵੀਟ ’ਚ ਕਿਸੇ ਨੇਤਾ ਜਾਂ ਸਿਆਸੀ ਪਾਰਟੀ ਦਾ ਨਾਂ ਨਹੀਂ ਲਿਆ ਸੀ। ਰਾਜ ਦੇ ਪੁਣੇ ਜ਼ਿਲ੍ਹੇ ਦਾ ਇੱਕ ਸ਼ਹਿਰ ਬਾਰਾਮਤੀ, ਸ਼ਰਦ ਪਵਾਰ ਦਾ ਪਿੱਤਰੀ ਹਲਕਾ ਹੈ। ਮਹਾਤਮਾ ਗਾਂਧੀ ਦਾ ਕਾਤਲ ਵੀ ਇਸੇ ਸ਼ਹਿਰ ਤੋਂ ਸੀ। -ਪੀਟੀਆਈ





News Source link

- Advertisement -

More articles

- Advertisement -

Latest article