ਬਰਲਿਨ, 15 ਮਈ
ਨਾਟੋ ਦੇ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਰੂਸ ਦੇ ਫੌਜੀਆਂ ਦਾ ਯੂਕਰੇਨ ਵਿਚ ਦਬਦਬਾ ਘੱਟ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਯੂਕਰੇਨ ਇਹ ਜੰਗ ਜਿੱਤ ਸਕਦਾ ਹੈ ਕਿਉਂਕਿ ਰੂਸ ਦੇ ਗੁਆਂਢੀ ਫਿਨਲੈਂਡ ਨੇ ਐਲਾਨ ਕੀਤਾ ਹੈ ਕਿ ਉਹ ਪੱਛਮੀ ਫੌਜੀ ਗਠਜੋੜ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।
ਦੱਸਣਾ ਬਣਦਾ ਹੈ ਕਿ ਨਾਟੋ ਦੇਸ਼ਾਂ ਦੇ ਰਾਜਦੂਤ ਅੱਜ ਬਰਲਿਨ ਵਿਚ ਉਚ ਪੱਧਰੀ ਮੀਟਿੰਗ ਕਰ ਰਹੇ ਹਨ ਜਿਸ ਵਿਚ ਯੂਕਰੇਨ ਨੂੰ ਮਦਦ ਦੇਣ ਤੇ ਫਿਨਲੈਂਡ, ਸਵੀਡਨ ਤੇ ਹੋਰ ਦੇਸ਼ਾਂ ਦੇ ਨਾਟੋ ਫੌਜਾਂ ਵਿਚ ਸ਼ਾਮਲ ਹੋਣ ਦੀ ਇੱਛਾ ’ਤੇ ਰੂਸ ਵੱਲੋਂ ਵਿਰੋਧ ਜਤਾਉਣ ’ਤੇ ਚਰਚਾ ਕੀਤੀ ਜਾਵੇਗੀ। ਨਾਟੋ ਦੇ ਉਪ ਸਕੱਤਰ ਮਿਰਕਿਆ ਜਿਓਨਾ ਨੇ ਦੱਸਿਆ ਕਿ ਇਸ ਵੇਲੇ ਰੂਸੀ ਫੌਜਾਂ ਲੈਅ ਨਹੀਂ ਫੜ ਰਹੀਆਂ ਜਿਸ ਕਾਰਨ ਯੂਕਰੇਨ ਜੰਗ ਜਿੱਤ ਸਕਦਾ ਹੈ।