ਕੇ.ਪੀ. ਸਿੰਘ
ਗੁਰਦਾਸਪੁਰ, 15 ਮਈ
ਇਟਲੀ ਤੋਂ ਘਰ ਪਰਤੇ ਨੌਜਵਾਨ ਦੀ ਲਾਸ਼ ਅੱਜ ਨਾਨੋਨੰਗਲ ਪੁਲ ਨੇੜੇ ਭੇਤਭਰੀ ਹਾਲਤ ਵਿੱਚ ਮਿਲੀ ਹੈ ਜਿਸ ਦੇ ਸਿਰ ਅਤੇ ਬਾਂਹ ’ਤੇ ਡੂੰਘੇ ਜ਼ਖ਼ਮ ਸਨ ਅਤੇ ਮ੍ਰਿਤਕ ਦਾ ਨੁਕਸਾਨਿਆ ਮੋਟਰਸਾਈਕਲ ਥੋੜ੍ਹੀ ਦੂਰੀ ’ਤੇ ਡਿੱਗਿਆ ਮਿਲਿਆ ਜਿੱਥੇ ਪੁਲੀਸ ਇਸ ਨੂੰ ਹਾਦਸਾ ਮੰਨ ਕੇ ਚੱਲ ਰਹੀ ਹੈ ਉੱਥੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਜਤਾਇਆ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ । ਮ੍ਰਿਤਕ ਦੀ ਪਹਿਚਾਣ ਕਰਨਵੀਰ ਸਿੰਘ (21) ਪੁੱਤਰ ਸਰਵਨ ਸਿੰਘ ਵਾਸੀ ਪਿੰਡ ਕਲੀਜਪੁਰ ਵਜੋਂ ਹੋਈ ਹੈ। ਕਰਨਵੀਰ ਕਰੀਬ 25 ਦਿਨ ਪਹਿਲਾਂ ਆਪਣੀ ਮਾਂ ਨੂੰ ਇਟਲੀ ਤੋਂ ਪਿੰਡ ਛੱਡਣ ਲਈ ਆਇਆ ਸੀ ਅਤੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ।