ਸਿਡਨੀ, 15 ਮਈ
ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਉੱਤਰੀ ਆਸਟਰੇਲੀਆਈ ਸ਼ਹਿਰ ਟਾਊਨਸਵਿਲੇ ’ਚ ਸੜਕ ਹਾਦਸੇ ਕਾਰਨ ਮੌਤ ਹੋ ਗਈ ਹੈ। ਸਾਇਮੰਡਸ 46 ਸਾਲ ਦੇ ਸਨ। ਕ੍ਰਿਕਟ ਆਸਟਰੇਲੀਆ ਨੇ ਐਤਵਾਰ ਨੂੰ ਆਪਣੀ ਵੈੱਬਸਾਈਟ ਰਾਹੀਂ ਸਾਇਮੰਡਸ ਦੀ ਮੌਤ ਦੀ ਜਾਣਕਾਰੀ ਦਿੱਤੀ, ਜਿਸ ਵਿੱਚ ਪੁਲੀਸ ਦੇ ਬਿਆਨ ਤੋਂ ਇਲਾਵਾ ਸ਼ਨਿਚਰਵਾਰ ਦੇਰ ਰਾਤ ਹੋਏ ਹਾਦਸੇ ਦਾ ਵੇਰਵਾ ਦਿੱਤਾ ਗਿਆ ਹੈ। ਵੈੱਬਸਾਈਟ ਨੇ ਸਾਇਮੰਡਸ ਨੂੰ ਆਪਣੇ ਸਮੇਂ ਦਾ ਮਹਾਨ ਅਤੇ ਆਸਟਰੇਲੀਆ ਦੇ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਆਲਰਾਊਂਡਰਾਂ ਵਿੱਚੋਂ ਇੱਕ ਦੱਸਿਆ ਹੈ।