22 C
Patiāla
Saturday, April 20, 2024

ਫੋਰਬਸ ਦੀ ਸੂਚੀ ਵਿੱਚ ਰਿਲਾਇੰਸ ਭਾਰਤ ਦੀ ਮੋਹਰੀ ਕੰਪਨੀ

Must read


ਨਵੀਂ ਦਿੱਲੀ, 13 ਮਈ

ਫੋਰਬਸ ਗਲੋਬਲ 2000 ਦੀ ਸੂਚੀ ਵਿੱਚ ਰਿਲਾਇੰਸ ਦੁਨੀਆ ਭਰ ਦੀਆਂ ਸਾਰੀਆਂ ਜਨਤਕ ਕੰਪਨੀਆਂ ਤੋਂ ਦੋ ਸਥਾਨ ਅੱਗੇ ਵਧਦਿਆਂ 53ਵੇਂ ਸਥਾਨ ’ਤੇ ਪਹੁੰਚ ਗਈ ਹੈ ਅਤੇ ਭਾਰਤੀ ਕੰਪਨੀਆਂ ਵਿੱਚ ਪਹਿਲੇ ਸਥਾਨ ’ਤੇ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਫੋਰਬਸ ਨੇ ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ 90.7 ਡਾਲਰ ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਸੀ, ਜਿਸ ਨੇ ਇਸ ਨੂੰ ਇਸ ਸਾਲ ਦੀ ਅਰਬਪਤੀਆਂ ਦੀ ਸੂੁਚੀ ਵਿੱਚ 10ਵੇਂ ਸਥਾਨ ’ਤੇ ਪਹੁੰਚਾ ਦਿੱਤਾ ਸੀ। ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਦਿ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੂਜੇ ਸਥਾਨ ’ਤੇ ਰਹੀ ਹੈ। ਭਾਰਤੀ ਕੰਪਨੀਆਂ ਦੀ ਗੋਲਬਲ 2000 ਸੂਚੀ ਅਨੁਸਾਰ ਨਿੱਜੀ ਖੇਤਰ ਦੇ ਬੈਂਕ ਆਈਸੀਆਈਸੀਆਈ ਅਤੇ ਐੱਚਡੀਐੱਫਸੀ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਰਹੇ ਹਨ। ਸੂਚੀ ਵਿੱਚ ਨਵੇਂ ਕਾਰੋਬਾਰੀ ਤੇ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ: ਅਡਾਨੀ ਐਂਟਰਪ੍ਰਾਇਜ਼ ਲਿਮਟਿਡ, ਅਡਾਨੀ ਟਰਾਂਸਮਿਸ਼ਨ ਲਿਮਟਿਡ ਅਤੇ ਅਡਾਨੀ ਟੋਟਲ ਗੈਸ ਲਿਮਟਿਡ ਵੀ ਸ਼ਾਮਲ ਹੈ। ਇਸ ਸਾਲ ਦੇ ਸ਼ੁਰੂ ਵਿੱਚ ਗੌਤਮ ਵਾਰੇਨ ਬਫੇਟ ਨੂੰ ਪਛਾੜ ਕੇ ਦੁਨੀਆ ਦਾ ਪੰਜਵਾਂ ਅਮੀਰ ਵਿਅਕਤੀ ਬਣ ਗਿਆ ਹੈ। ਇਸ ਤੋਂ ਇਲਾਵਾ ਤੇਲ ਅਤੇ ਗੈਸ ਅਤੇ ਧਾਤੂ ਸਮੂਹ ਵੇਦਾਂਤਾ ਲਿਮਟਿਡ ਸੂਚੀ ਵਿੱਚ  703 ਸਥਾਨ ਅੱਗੇ ਆ ਗਈ ਹੈ। -ਆਈਏਐੱਨਐੱਸ



News Source link

- Advertisement -

More articles

- Advertisement -

Latest article