19.5 C
Patiāla
Saturday, December 10, 2022

ਮੋਦੀ ਦੇ ਨੇਪਾਲ ਦੌਰੇ ਮੌਕੇ ਕਈ ਮੁੱਦਿਆਂ ’ਤੇ ਹੋਵੇਗੀ ਚਰਚਾ : The Tribune India

Must read


ਨਵੀਂ ਦਿੱਲੀ, 13 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਉਨ੍ਹਾਂ ਦੇ ਹਮਰੁਤਬਾ ਸ਼ੇਰ ਬਹਾਦਰ ਦਿਉਬਾ ਦਰਮਿਆਨ ਲੁਬਿੰਨੀ ਵਿਚ 16 ਮਈ ਨੂੰ ਹੋਣ ਵਾਲੀ ਮੁਲਾਕਾਤ ’ਚ ਵਿਆਪਕ ਏਜੰਡੇ ਉਤੇ ਵਿਚਾਰ-ਚਰਚਾ ਹੋਵੇਗੀ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਦੱਸਿਆ ਕਿ ਇਸ ਮੌਕੇ ਹਾਈਡ੍ਰੋਪਾਵਰ ਤੇ ਸੰਪਰਕ ਮਜ਼ਬੂਤ ਕਰਨ ਜਿਹੇ ਕਈ ਮੁੱਦੇ ਵਿਚਾਰੇ ਜਾਣਗੇ। 

ਨੇਪਾਲ ਨਾਲ ਸਰਹੱਦੀ ਵਿਵਾਦਾਂ ਦੇ ਮਾਮਲੇ ’ਤੇ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਮੌਜੂਦਾ ਦੁਵੱਲਾ ਤੰਤਰ ਇਨ੍ਹਾਂ ਮੁੱਦਿਆਂ ਉਤੇ ਅੱਗੇ ਵਧਣ ਦਾ ਸਭ ਤੋਂ ਵਧੀਆ ਰਸਤਾ ਹੈ, ਤੇ ਨਾਲ ਹੀ ਅਜਿਹੇ ਮੁੱਦਿਆਂ ’ਤੇ ਗੱਲਬਾਤ ‘ਜ਼ਿੰਮੇਵਾਰ ਢੰਗ’ ਨਾਲ ਹੋਣੀ ਚਾਹੀਦੀ ਹੈ, ਇਨ੍ਹਾਂ ਦਾ ‘ਸਿਆਸੀਕਰਨ’ ਨਹੀਂ ਕੀਤਾ ਜਾਣਾ ਚਾਹੀਦਾ। ਮੋਦੀ ਬੁੱਧ ਪੂਰਨਿਮਾ ਮੌਕੇ ਲੁਬਿੰਨੀ ਜਾਣਗੇ। 

ਸੰਨ 2014 ਤੋਂ ਬਾਅਦ ਇਹ ਮੋਦੀ ਦਾ ਨੇਪਾਲ ਦਾ ਪੰਜਵਾਂ ਦੌਰਾ ਹੋਵੇਗਾ।  ਲੁਬਿੰਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਵਿੱਤਰ ਮਾਇਆਦੇਵੀ ਮੰਦਰ ਦਾ ਦੌਰਾ ਵੀ ਕਰਨਗੇ। ਦਿਉਬਾ ਵੀ ਪਿਛਲੇ ਮਹੀਨੇ ਭਾਰਤ ਆਏ ਸਨ ਤੇ ਮੋਦੀ ਨਾਲ ਵਿਆਪਕ ਵਿਚਾਰ-ਚਰਚਾ ਕੀਤੀ ਸੀ। ਭਾਰਤ ਤੇ ਨੇਪਾਲ ਦੇ ਰਿਸ਼ਤਿਆਂ ਬਾਰੇ ਬਣੇ ਵਿਸ਼ੇਸ਼ ਗਰੁੱਪ ‘ਈਪੀਜੀ’ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਵੱਲੋਂ ਰਿਪੋਰਟ ਅਜੇ ਦਿੱਤੀ ਜਾਣੀ ਹੈ। ਦੋਵਾਂ ਮੁਲਕਾਂ ਦੇ ਸਬੰਧਾਂ ਦੇ ਵੱਖ-ਵੱਖ ਪੱਖਾਂ ਨੂੰ ਘੋਖਣ ਲਈ ‘ਈਪੀਜੀ’ ਦਾ ਗਠਨ ਕੀਤਾ ਗਿਆ ਸੀ। 

ਜ਼ਿਕਰਯੋਗ ਹੈ ਕਿ 2020 ਵਿਚ ਨੇਪਾਲ ਨੇ ਨਵਾਂ ਰਾਜਨੀਤਕ ਨਕਸ਼ਾ ਜਾਰੀ ਕਰ ਦਿੱਤਾ ਸੀ ਜਿਸ ਵਿਚ ਭਾਰਤ ਦੇ ਕੁਝ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਸੀ। ਇਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਪੈਦਾ ਹੋ ਗਿਆ ਸੀ। -ਪੀਟੀਆਈ  

News Source link

- Advertisement -

More articles

- Advertisement -

Latest article