ਨਵੀਂ ਦਿੱਲੀ: ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਵੱਲੋਂ 25 ਮਈ ਨੂੰ ਦੋਹਾ ’ਚ ਭਾਰਤ ਤੇ ਜ਼ਾਂਬੀਆ ਵਿਚਾਲੇ ਦੋਸਤਾਨਾ ਮੈਚ ਕਰਵਾਇਆ ਜਾਵੇਗਾ। ਇਹ ਮੈਚ ਭਾਰਤ ਦੀਆਂ ਏਐੱਫਸੀ ਏਸ਼ੀਅਨ ਕੱਪ ਚਾਈਨਾ-2023 ਦੇ ਫਾਈਨਲ ਕੁਆਲੀਫਾਇਰ ਗੇੜ ਦੀਆਂ ਤਿਆਰੀਆਂ ਦਾ ਹਿੱਸਾ ਹੋਵੇਗਾ ਜੋ ਕਿ 8 ਜੂਨ ਨੂੰ ਕੋਲਕਾਤਾ ’ਚ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਮਾਰਚ ਮਹੀਨੇ ਬਹਿਰੀਨ ਤੇ ਬੇਲਾਰੂਸ ਨਾਲ ਦੋਸਤਾਨਾ ਮੈਚ ਖੇਡੇ ਸਨ। ਕੋਲਕਾਤਾ ’ਚ ਭਾਰਤ ਦੀ ਕੌਮੀ ਟੀਮ ਦੋ ਹੋਰ ਦੋਸਤਾਨਾ ਮੈਚ ਵੀ ਖੇਡੇਗੀ। ਭਾਰਤ ਦੀ ਸੀਨੀਅਰ ਟੀਮ ਇਸ ਤੋਂ ਪਹਿਲਾਂ 11 ਮਈ ਨੂੰ ਏਟੀਕੇ ਮੋਹਨ ਬਾਗਾਨ ਨਾਲ ਦੋਸਤਾਨਾ ਮੈਚ ਖੇਡ ਚੁੱਕੀ ਹੈ। ਏਐੱਫਸੀ ਏਸ਼ੀਅਨ ਕੱਪ ਚਾਈਨਾ-2023 ਦੇ ਫਾਈਨਲ ਕੁਆਲੀਫਾਇਰ ਗੇੜ ਲਈ 8, 11 ਤੇ 14 ਜੂਨ ਨੂੰ ਤਿੰਨ ਮੈਚ ਹੋਣਗੇ। -ਆਈਏਐੱਨਐੱਸ