31.8 C
Patiāla
Friday, July 26, 2024

ਗੁਰਦੇਵ ਚੈਰੀਟੇਬਲ ਟਰੱਸਟ ਹਾਕੀ ਟੀਮ ਨੇ ਪੰਜਾਬ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ

Must read

ਗੁਰਦੇਵ ਚੈਰੀਟੇਬਲ ਟਰੱਸਟ ਹਾਕੀ ਟੀਮ ਨੇ ਪੰਜਾਬ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ


ਜਗਤਾਰ ਸਮਾਲਸਰ

ਏਲਨਾਬਾਦ, 14 ਮਈ

ਸ੍ਰੀ ਗੁਰਦੇਵ ਚੈਰੀਟੇਬਲ ਟਰੱਸਟ ਸੰਤਨਗਰ ਦੀ ਟੀਮ ਨੇ ਬੰਗਲੌਰ ਵਿਖੇ ਮਾਸਟਰਰਜ਼ ਗੇਮ ਫੈਡਰੇਸ਼ਨ ਵੱਲੋਂ ਕਰਵਾਈਆਂ ਪੈਨ ਇੰਡੀਆ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੂੰ 4-3 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸ੍ਰੀ ਗੁਰਦੇਵ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਹਰਪਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਟੀਮ ਦਾ ਫਾਈਨਲ ਮੈਚ ਪੰਜਾਬ ਦੀ ਟੀਮ ਨਾਲ ਹੋਇਆ, ਜਿਸ ਵਿੱਚ ਟਰੱਸਟ ਦੀ ਹਾਕੀ ਟੀਮ ਨੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਟੀਮ ਦੇ ਖਿਡਾਰੀ ਜਸਪਾਲ ਸਿੰਘ ਵੈਦ ਨੇ 45 ਸਾਲ ਉਮਰ ਵਰਗ ਦੀ 400 ਮੀਟਰ ਹਰਡਲਜ਼ ਰੇਸ

ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸੋਨੇ ਦਾ ਤਗਮਾ ਜਿੱਤ ਕੇ ਖੇਤਰ ਦਾ ਨਾਮ ਰੋਸ਼ਨ ਕੀਤਾ ਹੈ।

News Source link

- Advertisement -

More articles

- Advertisement -

Latest article