ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 12 ਮਈ
ਬਾਜਾਖਾਨਾ-ਬਰਨਾਲਾ ਸੜਕ ’ਤੇ ਬੀਤੀ ਦੇਰ ਰਾਤ ਭਗਤਾ ਭਾਈ ਕੋਲ ਵਾਪਰੇ ਇਕ ਭਿਆਨਕ ਸੜਕ ਵਿੱਚ ਪਿੰਡ ਗੁਰੂਸਰ ਦੇ ਛੁੱਟੀ ਕੱਟਣ ਆਏ ਫ਼ੌਜੀ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੁਗਿੰਦਰ ਸਿੰਘ (26) ਪੁੱਤਰ ਜੀਤ ਸਿੰਘ ਵਾਸੀ ਗੁਰੂਸਰ ਬੀਤੀ ਦੇਰ ਰਾਤ ਜਦੋਂ ਆਪਣੇ ਦੋਸਤ ਨੂੰ ਰੇਲਵੇ ਸਟੇਸ਼ਨ ਬਠਿੰਡਾ ਛੱਡ ਕੇ ਕਾਰ ਰਾਹੀਂ ਵਾਪਸ ਆਪਣੇ ਪਿੰਡ ਗੁਰੂਸਰ ਪਰਤ ਰਿਹਾ ਸੀ ਤਾਂ ਭਗਤਾ ਭਾਈ ਕੋਲ ਉਸ ਦੀ ਕਾਰ ਅਚਾਨਕ ਇੱਕ ਦਰੱਖਤ ਨਾਲ ਟਕਰਾ ਗਈ। ਉਸ ਨੂੰ ਬੜੀ ਮੁਸ਼ਕਲ ਨਾਲ ਕਾਰ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਭਗਤਾ ਭਾਈ ਲਿਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਹ ਆਪਣੇ ਪਿਤਾ ਦੇ ਸਸਕਾਰ ਤੇ ਅੰਤਿਮ ਰਸਮਾਂ ਨਿਭਾਉਣ ਲਈ ਛੁੱਟੀ ’ਤੇ ਆਇਆ ਹੋਇਆ ਸੀ। ਹੁਣ ਇਕ-ਦੋ ਦਿਨਾਂ ਵਿੱਚ ਉਸ ਨੇ ਵਾਪਸ ਡਿਊਟੀ ’ਤੇ ਜਾਣਾ ਸੀ। ਉਹ ਅਜੇ ਅਣਵਿਆਹਿਆ ਸੀ।