22.1 C
Patiāla
Thursday, October 5, 2023

ਸ੍ਰੀਲੰਕਾ ਸੰਕਟ: ਮੁੱਖ ਵਿਰੋਧੀ ਪਾਰਟੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਬਾਰੇ ਦੋਫ਼ਾੜ

Must read


ਕੋਲੰਬੋ, 12 ਮਈ

ਸ੍ਰੀਲੰਕਾ ਦੇ ਸਮਾਗੀ ਜਨ ਬਲਵੇਗਯਾ ਦੇ ਨੇਤਾ ਸਜਿਤ ਪ੍ਰੇਮਦਾਸਾ ਵੱਲੋਂ ਸੰਕਟਗ੍ਰਸਤ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੀ ਅੰਤਰਿਮ ਸਰਕਾਰ ਵਿੱਚ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਨਾ ਹੋਣ ਦੇ ਕਾਰਨ ਮੁੱਖ ਵਿਰੋਧੀ ਪਾਰਟੀ ਐੱਸਜੇਬੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਮਾਮਲੇ ’ਤੇ ਦੋਫਾੜ ਹੋ ਗਈ ਹੈ। ਰਾਸ਼ਟਰਪਤੀ ਨੇ ਬੁੱਧਵਾਰ ਦੇਰ ਰਾਤ ਰਾਸ਼ਟਰ ਨੂੰ ਸੰਬੋਧਨ ਵਿੱਚ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਹਫ਼ਤੇ ਨਵਾਂ ਪ੍ਰਧਾਨ ਮੰਤਰੀ ਅਤੇ ਨਵਾਂ ਮੰਤਰੀ ਮੰਡਲ ਨਿਯੁਕਤ ਕਰਨ ਦਾ ਵਾਅਦਾ ਕੀਤਾ, ਜੋ ਸੰਵਿਧਾਨਕ ਸੁਧਾਰਾਂ ਨੂੰ ਪੇਸ਼ ਕਰੇਗਾ।

News Source link

- Advertisement -

More articles

- Advertisement -

Latest article