25.3 C
Patiāla
Friday, April 18, 2025

ਸੁਪਰੀਮ ਕੋਰਟ ਵੱਲੋਂ ਐੱਲਆਈਸੀ ਦੇ ਆਈਪੀਓ ਤਹਿਤ ਸ਼ੇਅਰਾਂ ਦੀ ਵਿਕਰੀ ’ਤੇ ਰੋਕ ਲਾਉਣ ਤੋਂ ਇਨਕਾਰ

Must read


ਨਵੀਂ ਦਿੱਲੀ, 12 ਮਈ

ਸੁਪਰੀਮ ਕੋਰਟ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਕੁਝ ਪਾਲਿਸੀ ਧਾਰਕਾਂ ਵਲੋਂ ਦਾਇਰ ਪਟੀਸ਼ਨਾਂ ‘ਤੇ ਅੰਤਰਿਮ ਰਾਹਤ ਦੇਣ ਅਤੇ ਐੱਲਆਈਸੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਤਹਿਤ ਸ਼ੇਅਰਾਂ ਦੀ ਅਲਾਟਮੈਂਟ ‘ਤੇ ਰੋਕ ਤੋਂ ਇਨਕਾਰ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ, ਸੂਰਿਆ ਕਾਂਤ ਅਤੇ ਪੀਐੱਸ ਨਰਸਿਮਹਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਵਪਾਰਕ ਨਿਵੇਸ਼ਾਂ ਅਤੇ ਆਈਪੀਓਜ਼ ਦੇ ਮਾਮਲਿਆਂ ਵਿੱਚ ਕੋਈ ਅੰਤਰਿਮ ਰਾਹਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।



News Source link

- Advertisement -

More articles

- Advertisement -

Latest article