ਮੁੰਬਈ: ਆਲਮੀ ਪੱਧਰ ’ਤੇ ਨਕਾਰਾਤਮਕ ਰੁਖ਼ ਕਰਕੇ ਅੱਜ ਲਗਾਤਾਰ ਪੰਜਵੇਂ ਦਿਨ ਸ਼ੇਅਰ ਬਾਜ਼ਾਰ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ। ਸੈਂਸੈਕਸ 53000 ਤੇ ਨਿਫਟੀ 16000 ਅੰਕਾਂ ਤੋਂ ਹੇਠਾਂ ਚਲੇ ਗਏ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,158.08 ਅੰਕ ਭਾਵ 2.14 ਫੀਸਦ ਦੇ ਨਿਘਾਰ ਨਾਲ ਪਿਛਲੇ ਦੋ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 52,930.31 ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਇਕ ਵੇਲੇ 1,386.09 ਅੰਕ ਡਿੱਗ ਕੇ 52,702.30 ਦੇ ਪੱਧਰ ’ਤੇ ਵੀ ਪੁੱਜਾ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 359.10 ਨੁਕਤਿਆਂ ਦੇ ਨੁਕਸਾਨ ਨਾਲ 15,808 ਨੁਕਤਿਆਂ ’ਤੇ ਬੰਦ ਹੋਇਆ। ਵਿਪਰੋ ਨੂੰ ਛੱਡ ਕੇ ਸੈਂਸੈਕਸ ਵਿੱਚ ਸ਼ਾਮਲ ਸਾਰੀਆਂ ਕੰਪਨੀਆਂ ਨੂੰ ਨੁਕਸਾਨ ਝੱਲਣਾ ਪਿਆ। ਇੰੰਡਸਇੰਡ ਬੈਂਕ ਦੇ ਸ਼ੇਅਰਾਂ ਨੂੰ 5.82 ਫੀਸਦ ਦੇ ਨਿਘਾਰ ਨਾਲ ਸਭ ਤੋਂ ਵੱਧ ਮਾਰ ਪਈ। -ਪੀਟੀਆਈ