ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ’ਚ ਹਿੰਦੀ ਦੀ ਵਰਤੋਂ ਦੇ ਪਾਸਾਰ ਲਈ 8 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਭਾਰਤ ਦੇ ਉਪ ਸਥਾਈ ਨੁਮਾਇੰਦੇ ਆਰ ਰਵਿੰਦਰ ਨੇ ਸੰਯੁਕਤ ਰਾਸ਼ਟਰ ਦੇ ਗਲੋਬਲ ਕਮਿਊਨਿਕੇਸ਼ਨਜ਼ ਦੀ ਉਪ ਡਾਇਰੈਕਟਰ ਮੀਤਾ ਹੋਸਾਲੀ ਨੂੰ ਚੈੱਕ ਸੌਂਪਿਆ। ਭਾਰਤੀ ਮਿਸ਼ਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ’ਚ ਹਿੰਦੀ ਦੀ ਵਰਤੋਂ ਦੇ ਵਿਸਥਾਰ ਦੀਆਂ ਕੋਸ਼ਿਸ਼ਾਂ ਤਹਿਤ ਇਹ ਰਕਮ ਅਦਾ ਕੀਤੀ ਹੈ। ਸਾਲ 2018 ਤੋਂ ਯੂਐੱਨ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਹਿੰਦੀ ’ਚ ਸੰਯੁਕਤ ਰਾਸ਼ਟਰ ਦੀਆਂ ਖ਼ਬਰਾਂ ਲਗਾਈਆਂ ਜਾ ਰਹੀਆਂ ਹਨ। ਯੂਐੱਨ ਨਿਊਜ਼-ਹਿੰਦੀ ਆਡੀਓ ਬੁਲੇਟਿਨ ਵੀ ਹਰ ਹਫ਼ਤੇ ਜਾਰੀ ਕੀਤਾ ਜਾਂਦਾ ਹੈ। -ਪੀਟੀਆਈ