18.1 C
Patiāla
Friday, March 24, 2023

ਜੂਨੀਅਰ ਵਿਸ਼ਵ ਕੱਪ: ਨਿਸ਼ਾਨੇਬਾਜ਼ ਰੁਦਰਾਕਸ਼ ਨੇ ਫੁੰਡਿਆ ਸੋਨ ਤਗ਼ਮਾ

Must read


ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਰੁਦਰਾਕਸ਼ ਬਾਲਾਸਾਹਿਬ ਪਾਟਿਲ ਨੇ ਅੱਜ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਹਮਵਤਨ ਅਭਿਨਵ ਸ਼ਾਅ ਨੂੰ ਹਰਾਇਆ। ਇਸ ਤਰ੍ਹਾਂ ਭਾਰਤ ਨੇ ਜਰਮਨੀ ਵਿੱਚ ਚੱਲ ਰਹੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਦੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਪਹਿਲੇ ਦੋ ਸਥਾਨ ਹਾਸਲ ਕੀਤੇ। ਰੁਦਰਾਕਸ਼ ਨੇ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਅਭਿਨਵ ਨੂੰ 17-13 ਨਾਲ ਸ਼ਿਕਸਤ ਦਿੱਤੀ। ਪਹਿਲੇ ਕੁਆਲੀਫਾਈ ਗੇੜ ਵਿੱਚ ਦੋਵਾਂ ਨੇ ਅੱਠ ਨਿਸ਼ਾਨੇਬਾਜ਼ਾਂ ਨਾਲ ਫਾਈਨਲ ਵਿੱਚ ਥਾਂ ਬਣਾਈ ਅਤੇ ਫਿਰ ਸੋਨ ਤਗ਼ਮੇ ਦੇ ਮੁਕਾਬਲੇ ਤੱਕ ਪਹੁੰਚੇ। ਪਾਰਥ ਮਖੀਜਾ ਕੁਆਲੀਫਾਈ ਗੇੜ ਵਿੱਚ ਪੰਜਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਪਹੁੰਚਿਆ। -ਪੀਟੀਆਈ





News Source link

- Advertisement -

More articles

- Advertisement -

Latest article