ਪੇਈਚਿੰਗ, 12 ਮਈ
ਚੀਨ ਦੇ ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਵਿੱਚ ਅੱਜ ਤਿੱਬਤ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ਤੋਂ ਲਹਿਣ ਕਾਰਨ ਅੱਗ ਲੱਗ ਗਈ, ਜਿਸ ਕਾਰਨ 40 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਤਿੱਬਤ ਜਾਣ ਵਾਲੇ ਜਹਾਜ਼ ਵਿੱਚ 113 ਯਾਤਰੀ ਅਤੇ ਅਮਲੇ ਦੇ ਨੌਂ ਮੈਂਬਰ ਸਵਾਰ ਸਨ। ਸਾਰਿਆਂ ਨੂੰ ਜਹਾਜ਼ ‘ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।