36.9 C
Patiāla
Friday, March 29, 2024

ਧੂਮ ਧਾਮ ਨਾਲ ਮਨਾਈ ਵਿਸਾਖੀ

Must read


ਕੈਲਗਰੀ ਵਿਖੇ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ, ਮਲਟੀਕਲਚਰਲ ਸੀਨੀਅਰਜ਼ ਸੁਸਾਇਟੀ, ਐਲਬਰਟਾ ਅਤੇ ਇਮੀਗ੍ਰੈਂਟ ਸਰਵਿਸਿਜ਼ ਦੇ ਫੈਮਿਲੀ ਐਂਡ ਕਮਿਊਨਿਟੀ ਸਪੋਰਟ ਸਰਵਿਸਿਜ਼ ਦੇ ਆਪਸੀ ਸਹਿਯੋਗ ਨਾਲ ਇੱਥੇ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਹਾਲ ਵਿੱਚ ਦਾਖਲ ਹੁੰਦਿਆਂ ਹੀ ਪੂਰਾ ਪੰਜਾਬੀ ਰੰਗ ਬੰਨ੍ਹਿਆ ਗਿਆ ਸੀ। ਇੱਥੇ ਆਉਣ ਵਾਲਿਆਂ ਨੂੰ ਸਮੋਸੇ, ਪਕੌੜੇ ਤੇ ਜਲੇਬੀਆਂ ਪਰੋਸੇ ਜਾ ਰਹੇ ਸਨ। ਮੰਚ ਦਾ ਸੰਚਾਲਨ ਗੁਰਚਰਨ ਥਿੰਦ ਵੱਲੋਂ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਉਪਰੰਤ ਇਮੀਗ੍ਰੈਂਟ ਸੀਨੀਅਰ ਪ੍ਰੋਗਰਾਮ ਦੀ ਕੋ-ਆਰਡੀਨੇਟਰ ਅਲੀਨਾ ਘੀਟਾ ਵਿਸੀਨੇਸਕ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਬਿੱਕਰ ਸੰਧੂ ਵੱਲੋਂ ਤਿੰਨੋਂ ਐਸੋਸੀਏਸ਼ਨ’ਜ਼ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਇਮੀਗ੍ਰੈਂਟ ਸਰਵਿਸਜ਼ ਕੈਲਗਰੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੈਦਰ ਹਸਨ ਨੇ ਆਪਣੇ ਸੁਆਗਤੀ ਸੰਬੋਧਨ ਵਿੱਚ ਵਿਸਾਖੀ ਦੇ ਧਾਰਮਿਕ ਪਹਿਲੂ ਦਾ ਵਰਣਨ ਕਰਕੇ ਭਾਈਚਾਰਕ ਇੱਕਮੁੱਠਤਾ ਦਾ ਸੰਦੇਸ਼ ਦਿੱਤਾ। ਪ੍ਰਧਾਨ ਬਲਵਿੰਦਰ ਬਰਾੜ ਵੱਲੋਂ ਵਿਸਾਖੀ ਦਾ ਸਿੱਖ ਧਰਮ ਵਿੱਚ ਮਹੱਤਵ ਦੱਸਣ ਉਪਰੰਤ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀਆਂ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਵੱਲੋਂ ਸੁਚੇਤ ਹੋਣ ਦਾ ਸੱਦਾ ਦਿੰਦੀ ਪੰਜਾਬੀ ਰਵਾਇਤੀ ਸੱਭਿਆਚਾਰਕ ਆਈਟਮ ‘ਜਾਗੋ’ ਕੱਢੀ ਗਈ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ।

ਇਸ ਤੋਂ ਬਾਅਦ ਬਹੁਭਾਸ਼ਾਈ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਈ। ਜਿਨ੍ਹਾਂ ਵਿੱਚ ਚੀਨੀ ਗਰੁੱਪ ਵੱਲੋਂ ਬਸੰਤ ਰੁੱਤ ਨੂੰ ਪ੍ਰਗਟਾਉਂਦੇ ਨਾਚ, ਲਿੰਡਾ ਰੌਂਗ ਦੁਆਰਾ ਗਾਏ ਚੀਨੀ ਗੀਤ, ਜੀਅਰੌਂਗ ਯੇਨ ਦੇ ਨਾਚ ਅਤੇ ਪਰੂਵੀਅਨ ਨਾਚ ਨੇ ਖ਼ੂਬ ਦਾਦ ਲਈ। ਸਰਬਜੀਤ ਉੱਪਲ ਅਤੇ ਸਰਬਜੀਤ ਕੰਦੋਲਾ ਦੁਆਰਾ ‘ਜਾਹ ਵੇ ਕੱਚਿਆ ਘੜਿਆ’ ਗੀਤ ’ਤੇ ਕੀਤਾ ਗਿਆ ਡਾਂਸ ਆਪਣੀ ਮਿਸਾਲ ਆਪ ਹੋ ਨਿੱਬੜਿਆ। ਅਸ਼ਕੇ ਭੰਗੜਾ ਅਕੈਡਮੀ ਦੀਆਂ ਲੜਕੀਆਂ ਦੁਆਰਾ ਪੇਸ਼ ਕੀਤੇ ਗਏ ਭੰਗੜੇ ਵਿੱਚ ਨੌਜੁਆਨ ਕੁੜੀਆਂ ਦੀ ਊਰਜਾ ਵੇਖਿਆਂ ਹੀ ਬਣਦੀ ਸੀ। ‘ਸੀਜੀਡੀਏ ਮਹਿਕ ਪੰਜਾਬ ਦੀ’ ਅਕੈਡਮੀ ਦੀ ਇਸ਼ੀਕਾ ਦੇ ਨਾਚ ਨੇ ਹਾਜ਼ਰ ਭੀੜ ਨੂੰ ਮੰਤਰ ਮੁਗਧ ਕਰ ਦਿੱਤਾ। ਛੋਟੀ ਬੱਚੀ ਨਿਮਰਤ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਸੱਭਿਆਚਾਰਾਕ ਪੇਸ਼ਕਾਰੀਆਂ ਦੇ ਆਖਰ ਵਿੱਚ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀਆਂ ਰਵਾਇਤੀ ਘੱਗਰਿਆਂ ਤੇ ਕੁੜਤੀਆਂ ਵਿੱਚ ਸਜੀਆਂ ਔਰਤਾਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਨੇ ਤਾਂ ਬਹਿ ਜਾ ਬਹਿ ਜਾ ਕਰਵਾ ਦਿੱਤੀ। ਇਨ੍ਹਾਂ ਜਸ਼ਨਾਂ ਦੌਰਾਨ ਇਮੀਗ੍ਰੈਂਟ ਸਰਵਿਸਜ਼ ਕੈਲਗਰੀ ਦੁਆਰਾ ਸਮੇਂ ਸਮੇਂ ਕੱਢੇ ਗਏ ਲੱਕੀ ਡਰਾਅ’ਜ਼ ਨੇ ਸਰੋਤਿਆਂ ਦੇ ਉਤਸ਼ਾਹ ਵਿੱਚ ਹੋਰ ਵਾਧਾ ਕੀਤਾ।

ਇਸ ਸਮਾਗਮ ਵਿੱਚ ਕੈਲਗਰੀ ਦੀਆਂ ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਐਸੋਸੀਏਸ਼ਨਾਂ ਵੱਲੋਂ ਦਵਿੰਦਰ ਮਲਹਾਂਸ, ਤ੍ਰਿਲੋਚਨ ਸੈਂਬੀ, ਮੰਗਲ ਚੱਠਾ, ਬਲਵੀਰ ਗੋਰਾ, ਸੇਵਾ ਸਿੰਘ ਪ੍ਰੇਮੀ, ਸਤਪਾਲ ਕੌਸ਼ਲ, ਗੁਰਬਖਸ਼ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ। ਗੁਰਬਚਨ ਬਰਾੜ, ਗੁਰਿੰਦਰ ਬਰਾੜ ਅਤੇ ਐੱਮਐੱਲਏ ਇਰਫਾਨ ਸਬੀਰ ਉਚੇਚੇ ਤੌਰ ’ਤੇ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਪਹੁੰਚੇ।



News Source link
#ਧਮ #ਧਮ #ਨਲ #ਮਨਈ #ਵਸਖ

- Advertisement -

More articles

- Advertisement -

Latest article