10.8 C
Patiāla
Wednesday, February 21, 2024

ਬੈਂਕ ’ਚੋਂ 20 ਲੱਖ ਤੋਂ ਵੱਧ ਕਢਵਾਉਣ/ਜਮ੍ਹਾਂ ਕਰਵਾਉਣ ’ਤੇ ਪੈਨ ਜਾਂ ਆਧਾਰ ਨੰਬਰ ਦੇਣ ਜ਼ਰੂਰੀ

Must read


ਨਵੀਂ ਦਿੱਲੀ, 11 ਮਈ

ਸਰਕਾਰ ਨੇ ਕਿਸੇ ਇਕ ਵਿੱਤੀ ਵਰ੍ਹੇ ਵਿੱਚ 20 ਲੱਖ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਕਰਨ ਜਾਂ ਕਢਵਾਉਣ ਦੇ ਨਾਲ ਹੀ ਚਾਲੂ ਖਾਤਾ ਖੋਲ੍ਹਣ ਲਈ ਆਧਾਰ ਜਾਂ ਪੈਨ ਨੰਬਰ ਦੇਣਾ ਜ਼ਰੂਰੀ ਕਰ ਦਿੱਤਾ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਇਕ ਵਿੱਤੀ ਵਰ੍ਹੇ ਵਿੱਚ ਵੱਡੀ ਰਾਸ਼ੀ ਦਾ ਲੈਣ-ਦੇਣ ਕਰਨ ਲਈ ਪੈਨ ਨੰਬਰ ਦੀ ਜਾਣਕਾਰੀ ਦੇਣਾ ਜਾਂ ਆਧਾਰ ਦੀ ਬਾਇਓਮੀਟਰਿਕ ਪੁਸ਼ਟੀ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਕਿਸੇ ਬੈਂਕ ਜਾਂ ਡਾਕਘਰ ਵਿੱਚ ਚਾਲੂ ਖਾਤਾ ਜਾਂ ਕੈਸ਼ ਕਰੈਡਿਟ ਖਾਤਾ ਖੋਲ੍ਹਣ ਲਈ ਵੀ ਇਹ ਜ਼ਰੂਰੀ ਹੋਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article