24.6 C
Patiāla
Sunday, September 24, 2023

ਕੌਮੀ ਜੂਨੀਅਰ ਹਾਕੀ: ਜਸਵਿੰਦਰ ਨੂੰ ਸੌਂਪੀ ਪੰਜਾਬ ਦੀ ਕਮਾਨ

Must read


ਜਲੰਧਰ: ਤਾਮਿਲ ਨਾਡੂ ਦੇ ਕੋਵਿਲਪੱਟੀ ਵਿੱਚ 17 ਮਈ ਤੋਂ ਸ਼ੁਰੂ ਹੋ ਰਹੀ 12ਵੀਂ ਕੌਮੀ ਜੂਨੀਅਰ ਪੁਰਸ਼ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਦੀ ਕਮਾਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਖਿਡਾਰੀ ਜਸਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਹਾਕੀ ਇੰਡੀਆ ਵੱਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ 28 ਮਈ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਟੀਮ ਦਾ ਉਪ ਕਪਤਾਨ ਨਵਦੀਪ ਸਿੰਘ (ਮੁਹਾਲੀ) ਨੂੰ ਬਣਾਇਆ ਗਿਆ ਹੈ। ਪੰਜਾਬ ਦੀ ਹਾਕੀ ਟੀਮ ਵਿਚ ਸਰਬਜੋਤ ਸਿੰਘ, ਸਵਰਨਦੀਪ ਸਿੰਘ (ਦੋਵੇਂ ਪੰਜਾਬ ਐਂਡ ਸਿੰਧ ਬੈਂਕ ਤੋਂ), ਅਰਸ਼ਦੀਪ ਸਿੰਘ, ਆਕਾਸ਼, ਸ਼ਾਸ਼ਵੰਤ ਐਰੀ, ਰਾਜਿੰਦਰ ਸਿੰਘ, ਆਕਾਸ਼ਦੀਪ, ਸੰਜੇ, ਗੁਰਕਮਲ ਸਿੰਘ, ਮਨਮੀਤ ਸਿੰਘ, ਭਾਰਤ ਠਾਕੁਰ, ਫ਼ਤਿਹਬੀਰ ਸਿੰਘ (ਸਾਰੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ), ਅਭਿਤਾਬ ਸਿੰਘ, ਰਵਨੀਤ ਸਿੰਘ, ਪ੍ਰਭਦੀਪ ਸਿੰਘ, ਗੁਰਬਖ਼ਸ਼ ਸਿੰਘ (ਸਾਰੇ ਮੁਹਾਲੀ ਤੋਂ) ਨੂੰ ਸ਼ਾਮਲ ਕੀਤਾ ਗਿਆ ਹੈ। ਅਵਤਾਰ ਸਿੰਘ ਪਿੰਕਾ ਅਤੇ ਗੁਰਬਖਸ਼ੀਸ਼ ਸਿੰਘ (ਪੀਐੱਸਪੀਸੀਐੱਲ ਅੰਮ੍ਰਿਤਸਰ) ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

News Source link

- Advertisement -

More articles

- Advertisement -

Latest article