ਫ਼ਤਹਿਗੜ੍ਹ ਸਾਹਿਬ: ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਤਹਿਤ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਐੱਨਸੀਸੀ ਯੂਨਿਟ ਜੋ 23 ਪੰਜਾਬ ਬਟਾਲੀਅਨ ਐੱਨਸੀਸੀ ਰੋਪੜ ਦੇ ਅਧੀਨ ਕਾਰਜਸ਼ੀਲ ਹੈ ਵੱਲੋਂ ਐੱਨਸੀਸੀ ਕੈਡਿਟਾਂ ਲਈ ਐੱਨਸੀਸੀ ਅਫ਼ਸਰ ਲੈਫਟੀਨੈਂਟ ਡਾ. ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵਾਹਗਾ ਬਾਰਡਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ 2 ਰੋਜ਼ਾ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਤੇ ਨੋਡਲ ਅਫ਼ਸਰ ਡਾ. ਹਰਮਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਕੈਡਿਟਾਂ ਨੇ ਅਟਾਰੀ ਵਾਹਗਾ ਬਾਰਡਰ ’ਤੇ ਰਾਸ਼ਟਰੀ ਝੰਡੇ ਨੂੰ ਉਤਾਰਨ ਦੀ ਰਸਮ ਦੇਖੀ। ਦੂਜੇ ਦਿਨ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਜ਼ੱਲ੍ਹਿਆਂਵਾਲੇ ਬਾਗ ਵਿਚ ਸ਼ਹੀਦਾਂ ਨੂੰ ਨਤਮਸਤਕ ਕੀਤਾ। -ਨਿੱਜੀ ਪੱਤਰ ਪ੍ਰੇਰਕ