ਨਵੀਂ ਮੁੰਬਈ, 11 ਮਈ
ਇੱਥੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੈਚ ਵਿੱਚ ਮਿਸ਼ੇਲ ਮਾਰਸ਼ ਦੀ 62 ਗੇਂਦਾਂ ’ਤੇ 89 ਦੌੜਾਂ ਦੀ ਪਾਰੀ ਨਾਲ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ। ਮਾਰਸ਼ ਨੇ ਡੇਵਿਡ ਵਾਰਨਰ ਨਾਲ ਮਿਲ ਕੇ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਡੇਵਿਡ ਵਾਰਨਰ 41 ਗੇਂਦਾਂ ’ਤੇ 52 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਪਹਿਲਾਂ ਰਵੀਚੰਦਰਨ ਅਸ਼ਵਿਨ ਨੇ 38 ਗੇਂਦਾਂ ’ਤੇ 50 ਦੌੜਾਂ ਬਣਾ ਕੇ ਟੀ20 ਕ੍ਰਿਕਟ ਵਿੱਚ ਆਪਣਾ ਪਹਿਲਾ ਅਰਧ-ਸੈਂਕੜਾ ਮਾਰਿਆ ਜਦਕਿ ਦੇਵਦੱਤ ਪਦੀਕੱਲ ਨੇ 48 ਦੌੜਾਂ ਬਣਾਈਆਂ। -ਪੀਟੀਆਈ