21.6 C
Patiāla
Monday, March 4, 2024

ਯੂਏਈ ਵਿੱਚ ਸੜਕ ਹਾਦਸੇ ’ਚ ਭਾਰਤੀ ਨਰਸ ਦੀ ਮੌਤ

Must read


ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਇੱਕ ਸੜਕ ਹਾਦਸੇ ਵਿੱਚ 36 ਸਾਲਾ ਭਾਰਤੀ ਨਰਸ ਦੀ ਮੌਤ ਹੋ ਗਈ। ‘ਖਲੀਜ ਟਾਈਮਜ਼’ ਦੀ ਰਿਪੋਰਟ ਅਨੁਸਾਰ, ਕੇਰਲਾ ਦੇ ਕੋਚੀ ਦੀ ਟਿੰਟੂ ਪਾਲ (36) ਆਪਣੇ ਪਤੀ ਕ੍ਰਿਪਾ ਸ਼ੰਕਰ, ਬੱਚਿਆਂ ਕ੍ਰਿਤਿਨ (ਦਸ) ਅਤੇ ਆਦਿਨ ਸ਼ੰਕਰ (ਡੇਢ ਸਾਲ) ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਤਿੰਨ ਮਈ ਨੂੰ ਜੈਬਲ ਜੈਸ ਪਹਾੜਾਂ ’ਤੇ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ  ਹਾਦਸੇ ਦਾ ਸ਼ਿਕਾਰ ਹੋ ਗਈ। ਪਾਲ, ਉਸ ਦੇ ਪਤੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਰਾਸ ਅਲ ਖੈਮਾਹ (ਆਰਏਕੇ) ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ,   ਜਿੱਥੇ ਅਗਲੇ ਦਿਨ ਭਾਰਤੀ ਨਰਸ ਨੇ   ਦਮ ਤੋੜ ਦਿੱਤਾ। -ਪੀਟੀਆਈ

News Source link

- Advertisement -

More articles

- Advertisement -

Latest article