ਹਵਾਨਾ, 7 ਮਈ
ਕਿਊਬਾ ਦੀ ਰਾਜਧਾਨੀ ਹਵਾਨਾ ਦੇ ਕੇਂਦਰ ਵਿਚ ਸਥਿਤ ਲਗਜ਼ਰੀ ਹੋਟਲ ਵਿਚ ਕੁਦਰਤੀ ਗੈਸ ਲੀਕ ਹੋਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿਚ ਬੱਚੇ ਸਮੇਤ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 74 ਜ਼ਖ਼ਮੀ ਹੋ ਗਏ। ਹਵਾਨਾ ਦੇ ਗਵਰਨਰ ਨੇ ਦੱਸਿਆ ਕਿ ਧਮਾਕੇ ਦੇ ਸਮੇਂ 96 ਕਮਰੇ ਵਾਲੇ ਸਾਰਾਟੋਗਾ ਹੋਟਲ ਵਿੱਚ ਕੋਈ ਸੈਲਾਨੀ ਨਹੀਂ ਸੀ ਕਿਉਂਕਿ ਮੁਰੰਮਤ ਚੱਲ ਰਹੀ ਸੀ। ਜ਼ਖ਼ਮੀਆਂ ’ਚ 14 ਬੱਚੇ ਹਨ। ਰਾਹਤ ਕਰਮੀਆਂ ਵੱਲੋਂ ਖੋਜੀ ਕੁੱਤਿਆਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।