36.3 C
Patiāla
Wednesday, April 24, 2024

ਆਈਪੀਐੱਲ: ਰਾਜਸਥਾਨ ਨੇ ਪੰਜਾਬ ਨੂੰ ਛੇ ਵਿਕਟਾਂ ਨਾਲ ਹਰਾਇਆ

Must read


ਮੁੰਬਈ, 7 ਮਈ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇੱੱਥੇ ਖੇਡੇ ਗਏ ਮੈਚ ਵਿੱਚ ਰਾਜਸਥਾਨ ਰੌਇਲਜ਼ ਨੇ ਪੰਜਾਬ ਕਿੰਗਜ਼ ਨੂੰ ਛੇ ਵਿਕਟਾ ਨਾਲ ਹਰਾ ਦਿੱਤਾ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੇ ਜੌਨੀ ਬੇਅਰਸਟੋਅ ਦੇ ਅਰਧ ਸੈਂਕੜੇ ਸਦਕਾ 189/5 ਦੌੜਾਂ ਬਣਾਈਆਂ ਸਨ। ਪੰਜਾਬ ਕਿੰਗਜ਼ ਵੱਲੋਂ ਬੇਅਰਸਟੋਅ ਨੇ 40 ਗੇਂਦਾਂ ’ਤੇ 56 ਦੌੜਾਂ ਬਣਾਈਆਂ ਜਦਕਿ ਜਿਤੇਸ਼ ਸ਼ਰਮਾ ਨੇ 18 ਗੇਂਦਾਂ ‘ਤੇ 38 ਦੌੜਾਂ ਦੀ ਪਾਰੀ ਖੇਡੀ। ਲਿਆਮ ਲਿਵਿੰਗਸਟੋਨ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਰੌਇਲਜ਼ ਵੱਲੋਂ ਯੁਜਵੇਂਦਰ ਚਾਹਲ ਨੇ 28 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਜਵਾਬ ਵਿੱਚ ਖੇਡਦਿਆਂ ਰਾਜਸਥਾਨ ਰੌਇਲਜ਼ ਦੀ ਟੀਮ ਨੇ ਯਸ਼ਸਵੀ ਜੈਸਵਾਲ ਦੇ ਅਰਧ ਸੈਂਕੜੇ ਸਦਕਾ ਸਿਰਫ ਚਾਰ ਵਿਕਟਾਂ ਗੁਆ ਕੇ 190 ਦੌੜਾਂ ਦਾ ਟੀਚਾ 19.4 ਓਵਰਾਂ ਵਿੱਚ ਹਾਸਲ ਕਰ ਲਿਆ। ਜੈਸਵਾਲ ਨੇ 41 ਗੇਂਦਾਂ ’ਤੇ 68 ਦੌੜਾਂ ਦੀ ਪਾਰੀ ਖੇਡੀ ਅਤੇ ਜੋਸ ਬਟਲਰ ਨੇ ਟੀਮ ਦੀ ਜਿੱਤ ਵਿੱਚ 30 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਨੇ 28 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। -ਪੀਟੀਆਈ





News Source link

- Advertisement -

More articles

- Advertisement -

Latest article