ਲੰਡਨ: ਪੂਰਬੀ ਲੰਡਨ ਵਿੱਚ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੇ ਦੋ ਸਾਥੀਆਂ ਨੂੰ ਹਿੰਸਕ ਲੁੱਟ ਦਾ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਜੈਪਾਲ ਸਿੰਘ (28) ਨੂੰ ਪਿਛਲੇ ਸਾਲ ਨਵੰਬਰ ਵਿੱਚ ਡਕੈਤੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੇ ਇੱਕ ਹੋਰ ਦੋਸ਼ ਵਿੱਚ ਆਪਣਾ ਜੁਰਮ ਵੀ ਕਬੂਲ ਕੀਤਾ ਸੀ। -ਪੀਟੀਆਈ