ਬਗਦਾਦ: ਅਲ-ਕਾਇਦਾ ਦੇ ਆਗੂ ਅਯਮਾਨ ਅਲ-ਜ਼ਵਾਹਰੀ ਨੇ ਓਸਾਮਾ ਬਿਨ ਲਾਦੇਨ ਦੀ 11ਵੀਂ ਬਰਸੀ ਮੌਕੇ ਇੱਕ ਵੀਡੀਓ ਜਾਰੀ ਕਰਕੇ ਯੂਕਰੇਨ ’ਤੇ ਰੂਸ ਦੇ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਵੀਡੀਓ ਰਾਹੀਂ ਅਲ-ਜ਼ਵਾਹਰੀ ਨੇ ਕਿਹਾ, ‘ਅਮਰੀਕਾ ਦੀ ਕਮਜ਼ੋਰੀ ਕਾਰਨ ਇਸ ਦਾ ਭਾਈਵਾਲ ਯੂਕਰੇਨ, ਰੂਸ ਦੇ ਹਮਲੇ ਦਾ ਸ਼ਿਕਾਰ ਬਣਿਆ ਹੈ।’ 27 ਮਿੰਟ ਦੀ ਵੀਡੀਓ ’ਚ ਅਲ-ਜ਼ਵਾਹਰੀ ਨੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ 9/11 ਮਗਰੋਂ ਇਰਾਕ ਤੇ ਅਫ਼ਗਾਨਿਸਤਾਨ ’ਚ ਮਿਲੀ ਹਾਰ ਤੇ ਹੁਣ ਕਰੋਨਾ ਮਹਾਮਾਰੀ ਕਾਰਨ ਅਮਰੀਕਾ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਚੁੱਕਾ ਹੈ। ਇਸ ਕਾਰਨ ਅਮਰੀਕਾ ਦੇ ਭਾਈਵਾਲ ਯੂਕਰੇਨ ਨੂੰ ਰੂਸੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। -ਏਪੀ