23.6 C
Patiāla
Monday, November 17, 2025

ਤੁਰਕੀ ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 9 ਮਈ ਤੋਂ; ਲਵਲੀਨਾ ਬੋਰਗੋਹੇਨ ਦਾ ਸਾਬਕਾ ਚੈਂਪੀਅਨ ਨਿਏਨ-ਚਿਨ ਨਾਲ ਹੋਵੇਗਾ ਮੁਕਾਬਲਾ

Must read


ਨਵੀਂ ਦਿੱਲੀ, 8 ਮਈ

ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਸੋਮਵਾਰ 9 ਮਈ ਨੂੰ ਇਸਤਾਂਬੁਲ (ਤੁਰਕੀ) ਵਿੱਚ ਸ਼ੁਰੂ ਹੋਵੇਗੀ। ਟੂਰਨਾਮੈਂਟ ਵਿੱਚ ਭਾਰਤੀ ਖਿਡਾਰਨਾਂ ਨੂੰ ਰਲਵਾਂ-ਮਿਲਵਾਂ ਡਰਾਅ ਮਿਲਿਆ ਹੈ। ਟੂਰਨਾਮੈਂਟ ਦੇ 12ਵੇਂ ਸੈਸ਼ਨ ਦੇ ਪਹਿਲੇ ਦਿਨ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (70 ਕਿੱਲੋ ਵਰਗ) ਦਾ ਮੁਕਾਬਲਾ ਸਾਬਕਾ ਚੈਂਪੀਅਨ ਚੇਨ ਨਿਏਨ-ਚਿਨ ਨਾਲ ਹੋਵੇਗਾ। ਦੋ ਵਾਰ ਦੀ ਏਸ਼ਿਆਈ ਚੈਂਪੀਅਨ ਪੂਜਾ ਰਾਣੀ, ਨੰਦਿਨੀ ਅਤੇ ਨਿਕਹਤ ਜ਼ਰੀਨ ਨੂੰ ਆਪੋ-ਆਪਣੇ ਵਰਗ ਵਿੱਚ ਸਖਤ ਮੁਕਾਬਲਾ ਮਿਲਿਆ ਹੈ। ਨੰਦਿਨੀ ਨੂੰ 81 ਕਿਲੋ ਵਰਗ ਵਿੱਚ ਪਹਿਲੇ ਦੋ ਗੇੜਾਂ ਵਿੱਚ ਬਾਈ ਮਿਲੀ ਹੈ ਪਰ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਮੋਰੱਕੋ ਦੀ ਖਦੀਜਾ ਅਲ-ਮਰਡੀ ਨਾਲ ਹੋਵੇਗਾ। ਪੂਜਾ ਦਾ ਆਖਰੀ-16 ਗੇੜ ਵਿੱਚ ਹੰਗਰੀ ਦੀ ਤਿਮਿਯਾ ਨੇਗੀ ਨਾਲ ਮੁਕਾਬਲਾ ਹੋਵੇੇਗਾ। ਨਿਕਹਤ ਜ਼ਰੀਨ ਪਹਿਲੇ ਗੇੜ ਵਿੱਚ ਮੈਕਸਿਕੋ ਦੀ ਹੇਰੇਰਾ ਅਲਵਾਰੇਜ਼ ਨਾਲ ਭਿੜੇਗੀ। ਬਾਕੀ ਭਾਰਤੀ ਮੁੱਕੇਬਾਜ਼ਾਂ ਨੂੰ ਸੌਖਾ ਡਰਾਅ ਮਿਲਿਆ ਹੈ।  





News Source link

- Advertisement -

More articles

- Advertisement -

Latest article