32.5 C
Patiāla
Thursday, July 25, 2024

ਜਮਹੂਰੀ ਅਧਿਕਾਰ ਸਭਾ ਦਾ ਦੋ ਦਿਨਾਂ ਸੂਬਾਈ ਇਜਲਾਸ ਸਮਾਪਤ: ਕੱਟੜਪੰਥੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ

Must read

ਜਮਹੂਰੀ ਅਧਿਕਾਰ ਸਭਾ ਦਾ ਦੋ ਦਿਨਾਂ ਸੂਬਾਈ ਇਜਲਾਸ ਸਮਾਪਤ: ਕੱਟੜਪੰਥੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ


ਗੁਰਦੀਪ ਸਿੰਘ ਲਾਲੀ

ਸੰਗਰੂਰ, 8 ਮਈ

ਜਮਹੂਰੀ ਅਧਿਕਾਰ ਸਭਾ ਦਾ ਦੋ ਦਿਨਾਂ ਸੂਬਾ ਇਜਲਾਸ ਦੇਸ਼ ਵਿਚ ਲੋਕਾਂ ਦੇ ਜਮਹੂਰੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਵਿਰੁੱਧ ਵਿਸ਼ਾਲ ਲੋਕ ਚੇਤਨਾ ਉਸਾਰਨ ਦੇ ਅਹਿਦ ਨਾਲ ਅੱਜ ਸਮਾਪਤ ਹੋ ਗਿਆ। ਇਜਲਾਸ ਦੇ ਦੂਜੇ ਦਿਨ ਗੁਰਪ੍ਰੀਤ ਕੌਰ, ਪਰਮਜੀਤ ਕੌਰ ਤੇ ਕੁਲਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਸੈਸ਼ਨ ਵਿੱਚ ਲੋਕ ਲਹਿਰਾਂ, ਵਿਚਾਰ ਪ੍ਰਗਟਾਵੇ ਅਤੇ ਪੈ੍ਸ ਦੀ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਇਜਲਾਸ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਲੋਕ ਵਿਰੋਧੀ ਕੱਟੜਪੰਥੀ ਤਾਕਤਾਂ ਭੜਕਾਊ ਮੁੱਦੇ ਖੜ੍ਹੇ ਕਰਕੇ ਲੋਕਾਂ ਦੀ ਏਕਤਾ ਨੂੰ ਸੱਟ ਮਾਰਨ ਦੀਆਂ ਚਾਲਾਂ ਚੱਲ ਰਹੀਆਂ ਹਨ, ਜੋ ਨਾ ਸਿਰਫ ਸਮਾਜਿਕ ਸਦਭਾਵਨਾ/ ਏਕਤਾ ਲਈ ਖਤਰਨਾਕ ਹੈ, ਸਗੋਂ ਇਹ ਲੋਕਾਂ ਨੂੰ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਵੀ ਭਟਕਾਉਂਦਾ ਹੈ।

ਜਮਹੂਰੀ ਅਧਿਕਾਰ ਸਭਾ ਵੱਲੋਂ ਫੈਸਲਾ ਲਿਆ ਕਿ ਕੱਟੜਪੰਥੀ ਸਾਜਿਸ਼ਾਂ ਵਿਰੁੱਧ ਪਰਦਾਫਾਸ਼ ਮੁਹਿੰਮਾਂ ਚਲਾ ਕੇ ਦੱਬੇ ਕੁੱਚਲੇ ਅਤੇ ਮਿਹਨਤਕਸ਼ ਲੋਕਾਂ ਨੂੰ ਰੁਜ਼ਗਾਰ, ਸਿਹਤ, ਸਿਖਿਆ ਤੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਲਈ ਸੰਘਰਸ਼ਾਂ ਉਪਰ ਕੇਂਦਰਤ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇੱਕ ਹੋਰ ਮਤੇ ਰਾਹੀਂ ਮਤੇ ਰਾਹੀਂ ਜੰਮੂ ਕਸ਼ਮੀਰ, ਆਦਿ ਵਾਸੀ ਇਲਾਕਿਆਂ ਅਤੇ ਉਤਰ ਪੂਰਬੀ ਰਾਜਾਂ ਵਿਚ ਆਪਣੇ ਹੀ ਲੋਕਾਂ ਵਿਰੁੱਧ ਭਾਰਤੀ ਰਾਜ ਵੱਲੋਂ ਚਲਾਏ ਜਾ ਰਹੇ ਫੌਜੀ ਤੇ ਨੀਮ ਫੌਜੀ ਅਪਰੇਸ਼ਨ ਤੁਰੰਤ ਬੰਦ ਕੀਤਾ ਜਾਣ। ਇਹ ਵੀ ਮੰਗ ਕੀਤੀ ਗਈ ਕਿ ਕਿਸਾਨ ਅੰਦੋਲਨ ’ਚ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਕਿਸਾਨ ਆਗੂਆਂ ਵਿਰੁੱਧ ਦਰਜ ਸਾਰੇ ਕੇਸ ਵਾਪਸ ਲਏ ਜਾਣ ਅਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਚਾਰ ਲੇਬਰ ਕੋਡ ਰੱਦ ਕਰਕੇ ਟਰੇਡ ਯੂਨੀਅਨ ਅਤੇ ਬਿਹਤਰ ਕੰਮ ਹਾਲਤਾਂ ਲਈ ਸਮੂਹਿਕ ਸੰਘਰਸ਼ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ। ਅਖੀਰ ਵਿਚ ਜਥੇਬੰਦੀ ਨੂੰ ਅਗਵਾਈ ਦੇਣ ਲਈ 45 ਮੈਂਬਰੀ ਸੂਬਾ ਕਮੇਟੀ ਅਤੇ 9 ਮੈਂਬਰੀ ਸੂਬਾ ਸਕੱਤਰੇਤ ਦੀ ਚੋਣ ਕੀਤੀ ਗਈ। ਸੂਬਾ ਸਕੱਤਰੇਤ ਵਿਚ ਪੋ੍ਫੈਸਰ ਏਕੇ ਮਲੇਰੀ,ਪ੍ਰੋਫੈਸਰ ਜਗਮੋਹਨ ਸਿੰਘ, ਡਾਕਟਰ ਪਰਮਿੰਦਰ ਸਿੰਘ, ਐਡਵੋਕੇਟ ਐੱਨਕੇ ਜੀਤ, ਨਰਭਿੰਦਰ, ਪਿ੍ਤਪਾਲ, ਤਰਸੇਮ ਲਾਲ, ਬੂਟਾ ਸਿੰਘ, ਅਮਰਜੀਤ ਸ਼ਾਸਤਰੀ ਚੁਣੇ ਗਏ ਅਤੇ ਡਾ. ਅਜੀਤਪਾਲ ਪਾਲ, ਗੁਰਪ੍ਰੀਤ ਕੌਰ ਅਤੇ ਅਜੈਬ ਸਿੰਘ ਸਪੈਸ਼ਲ ਇਨਵਾਇਟੀ ਬਣਾਏ ਗਏ।

News Source link

- Advertisement -

More articles

- Advertisement -

Latest article