ਮੰਡੀ ਗੋਬਿੰਦਗੜ੍ਹ ( ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ-17 ਦੀ ਕੌਂਸਲਰ ਹਰਮੀਤ ਕੌਰ ਭਾਂਬਰੀ ਨੇ ਵਾਰਡ ਦੇ 19 ਲੱਖ ਰੁਪਏ ਦੇ ਪ੍ਰਾਜੈਕਟਾਂ ਦੇ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਰਿੰਦਰ ਸਿੰਘ ਭਾਂਬਰੀ, ਰਾਜੀਵ ਵਰਮਾ, ਚੇਤਨ ਸ਼ਰਮਾ, ਲਖਵੀਰ ਸਿੰਘ ਲੱਕੀ, ਸੈਂਪੀ ਲਖਣਪਾਲ ਆਦਿ ਹਾਜ਼ਰ ਸਨ।