ਇਸਲਾਮਾਬਾਦ, 8 ਮਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਹਰਾਇਆ ਹੈ ਕਿ ਉਨ੍ਹਾਂ ਨੇ ਆਪਣੀ ਹਕੂਮਤ ਵੇਲੇ ਕਈ ਵਾਰ ਮੰਗ ਕਰਨ ਦੇ ਬਾਵਜੂਦ ਦੇਸ਼ ਵਿਚ ਅਮਰੀਕੀ ਫੌਜੀ ਅੱਡਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ। ਪਰਵਾਸੀ ਪਾਕਿਸਤਾਨੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੀਡੀਓ ਸੰਦੇਸ਼ ਰਾਹੀਂ ਕਿਹਾ ਅਮਰੀਕਾ ਪਾਕਿਸਤਾਨ ‘ਚ ਅੱਡਾ ਬਣਾਉਣਾ ਚਾਹੁੰਦਾ ਸੀ ਤਾਂ ਜੋ ਅਫ਼ਗਾਨਿਸਤਾਨ ‘ਚ ਕੋਈ ਅਤਿਵਾਦ ਕਰਵਾਈ ਹੋਣ ’ਤੇ ਇੱਥੋਂ ਜਵਾਬੀ ਹਮਲੇ ਕੀਤੇ ਜਾ ਸਕਣ।