30.5 C
Patiāla
Wednesday, November 13, 2024

ਨਵਪ੍ਰੀਤ ਕੌਰ ਕਰੇਗੀ ਪੰਜਾਬ ਹਾਕੀ ਟੀਮ ਦੀ ਕਪਤਾਨੀ

Must read


ਜਲੰਧਰ (ਨਿੱਜੀ ਪੱਤਰ ਪ੍ਰੇਰਕ): ਭੋਪਾਲ ਵਿੱਚ ਅੱਜ ਤੋਂ ਸ਼ੁਰੂ ਹੋਈ 12ਵੀਂ ਹਾਕੀ ਇੰਡੀਆ ਕੌਮੀ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਨਵਪ੍ਰੀਤ ਕੌਰ ਕਰੇਗੀ। ਹਾਕੀ ਇੰਡੀਆ ਵੱਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ 6 ਤੋਂ 17 ਮਈ ਤੱਕ ਭੋਪਾਲ (ਮੱਧ ਪ੍ਰਦੇਸ਼) ਵਿੱਚ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਅਗਵਾਈ ਨਵਪ੍ਰੀਤ ਕੌਰ ਕਰੇਗੀ, ਜਦਕਿ ਸ਼ਾਲੂ ਮਾਨ (ਪਟਿਆਲਾ) ਪੰਜਾਬ ਟੀਮ ਦੀ ਉਪ ਕਪਤਾਨ ਹੋਵੇਗੀ। ਇਸੇ ਤਰ੍ਹਾਂ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਾਮਨਵੈਲਥ ਖੇਡਾਂ ਦੀ ਮੈਡਲਿਸਟ ਤੇ ਅੰਤਰਰਾਸ਼ਟਰੀ ਖਿਡਾਰਨਾਂ ਕ੍ਰਮਵਾਰ ਯੋਗਿਤਾ ਬਾਲੀ ਤੇ ਅਮਨਦੀਪ ਕੌਰ ਨੂੰ ਟੀਮ ਦਾ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ, ਜਦਕਿ ਜਗਰੂਪ ਸਿੰਘ ਟੀਮ ਦੇ ਸਹਾਇਕ ਕੋਚ ਹੋਣਗੇ।





News Source link

- Advertisement -

More articles

- Advertisement -

Latest article