19.5 C
Patiāla
Saturday, December 10, 2022

ਟਿਡੌਂਗ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ’ਚ ਟਰਾਲੀ ਡਿੱਗਣ ਕਾਰਨ ਦੋ ਵਰਕਰਾਂ ਦੀ ਮੌਤ, 3 ਜ਼ਖ਼ਮੀ : The Tribune India

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਮਈ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਟਿਡੌਂਗ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਇੱਕ ਸੁਰੰਗ ਵਿੱਚ ਟਰਾਲੀ ਡਿੱਗਣ ਕਾਰਨ ਦੋ ਵਰਕਰਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋਏ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੇ ਦੋ ਵਰਕਰਾਂ ਦੀਆਂ ਲਾਸ਼ਾਂ ਕੱਢ ਲਈਆਂ ਹਨ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਤਿੰਨ ਹੋਰਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਦਸਾ ਅੱਜ ਸਵੇਰੇ 11 ਵਜੇ ਵਾਪਰਿਆ ਜਦੋਂ ਸੁਰੰਗ ਵਿੱਚ ਇੱਕ ਟਰਾਲੀ ਟਰੈਕ ਤੋਂ ਲੱਥ ਕੇ ਅੰਦਰ ਡੂੰਘਾਈ ਵਿੱਚ ਡਿੱਗ ਪਈ। ਹਾਦਸਾ ਵਾਪਰਨ ਮੌਕੇ ਵਰਕਰ ਆਪਣੀ ਸ਼ਿਫਟ ਖਤਮ ਹੋਣ ’ਤੇ 180 ਫੁੱਟ ਦੀ ਡੂੰਘਾਈ ਤੋਂ ਬਾਹਰ ਆ ਰਹੇ ਸਨ ਕਿ 20 ਮੀਟਰ ਦੀ ਉਚਾਈ ਤੱਕ ਆਉਣ ਮਗਰੋਂ ਮਕੈਨੀਕਲ ਸਿਸਟਮ ’ਚ ਖਰਾਬੀ ਕਾਰਨ ਉਸਾਰੀ ਅਧੀਨ ਸੁਰੰਗ ਦੇ ਅੰਦਰ ਡਿੱਗ ਪਏ। ਆਈਟੀਬੀਪੀ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਟਰਾਲੀ ਵਿੱਚ ਪੰਜ ਵਰਕਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼ ਅਤੇ ਦੂਜਾ ਝਾਰਖੰਡ ਨਾਲ ਸਬੰਧਤ ਸੀ। ਉਨ੍ਹਾਂ ਦੱਸਿਆ ਕਿ ਆਈਟੀਬੀਪੀ ਦੀ 50ਵੀਂ ਬਟਾਲੀਅਨ ਨੇ ਹੋਰ ਏਜੰਸੀਆਂ ਦੀ ਮਦਦ ਨਾਲ ਬਚਾਅ ਅਪਰੇਸ਼ਨ ਚਲਾਇਆ ਅਤੇ ਤਿੰਨ ਜ਼ਖ਼ਮੀ ਵਰਕਰਾਂ ਨੂੰ ਸੁਰੰਗ ਵਿੱਚੋਂ ਕੱਢ ਲਿਆ। ਉਨ੍ਹਾਂ ਮੁਤਾਬਕ ਲਾਸ਼ਾਂ ਕੱਢਣ ਮਗਰੋਂ 2.30 ਵਜੇ ਅਪਰੇਸ਼ਨ ਖਤਮ ਕੀਤਾ ਗਿਆ ਹੈ। 

News Source link

- Advertisement -

More articles

- Advertisement -

Latest article