ਵਾਸ਼ਿੰਗਟਨ: ਭਾਰਤੀ-ਅਮਰੀਕੀ ਟੈਕਨੋਕਰੇਟ ਕ੍ਰਿਸ਼ਨ ਕੁਮਾਰ ਐਦਾਥਿਲ ਅਤੇ ਨਿਖਿਲ ਦੇਸ਼ਪਾਂਡੇ ਨੂੰ ‘ਸਟੇਟਸਕੂਪ ਟੌਪ 50 ਐਵਾਰਡਜ਼’ 2022 ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ‘ਸਟੇਟਸਕੂਪ 50 ਐਵਾਰਡਜ਼’ ਤਹਿਤ ਸਰਕਾਰ ਨੂੰ ਵਧੇਰੇ ਹੁਨਰਮੰਦ ਅਤੇ ਪ੍ਰਭਾਵੀ ਬਣਾਉਣ ਵਾਲੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਸਨਮਾਨਿਆ ਜਾਂਦਾ ਹੈ। ਟੈਕਸਾਸ ਦੇ ਰਹਿਣ ਵਾਲੇ ਐਦਾਥਿਲ ਨੂੰ ‘ਸਟੇਟ ਆਈਟੀ ਲੀਡਰ ਆਫ਼ ਦਿ ਈਯਰ’ ਅਤੇ ਜੌਰਜੀਆ ਦੇ ਦੇਸ਼ਪਾਂਡੇ ਨੂੰ ‘ਸਟੇਟ ਲੀਡਰਸ਼ਿਪ ਆਫ਼ ਦਿ ਈਯਰ’ ਐਲਾਨਿਆ ਗਿਆ ਹੈ। -ਪੀਟੀਆਈ