13.5 C
Patiāla
Tuesday, December 6, 2022

ਸ਼ਾਹ ਨੂੰ ਨਹੀਂ ਦਿਖਦੇ ਭਾਜਪਾ ਸ਼ਾਸਿਤ ਸੂਬਿਆਂ ’ਚ ਔਰਤਾਂ ’ਤੇ ਹੁੰਦੇ ਹਮਲੇ: ਮਮਤਾ : The Tribune India

Must read


ਕੋਲਕਾਤਾ, 5 ਮਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਹਾਲਾਤ ਬਾਰੇ ਝੂਠ ਫੈਲਾਅ ਰਹੇ ਹਨ ਜਦਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਹੁੰਦੀ ਫਿਰਕੂ ਹਿੰਸਾ ਅਤੇ ਔਰਤਾਂ ’ਤੇ ਹਮਲਿਆਂ ਬਾਰੇ ਉਹ ਅੱਖਾਂ ਬੰਦ ਕਰ ਕੇ ਬੈਠੇ ਹਨ।

ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਵੱਖ-ਵੱਖ ਘਟਨਾਵਾਂ ਮਗਰੋਂ ਕੇਂਦਰ ਵੱਲੋਂ ਪੱਛਮੀ ਬੰਗਾਲ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਹੋਰ ਟੀਮਾਂ ਭੇਜੀਆਂ ਜਾ ਰਹੀਆਂ ਹਨ ਪਰ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ (ਦਿੱਲੀ) ਅਤੇ ਉੱਤਰ ਪ੍ਰਦੇਸ਼ ਵਿੱਚ ਅਜਿਹੀਆਂ ਟੀਮਾਂ ਨਹੀਂ ਭੇਜੀਆਂ ਗਈਆਂ ਜਿੱਥੇ ਕਿ ਕਥਿਤ ਤੌਰ ’ਤੇ ਔਰਤਾਂ ’ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਸ੍ਰੀ ਅਮਿਤ ਸ਼ਾਹ, ਕੀ ਤੁਸੀਂ ਪੱਛਮੀ ਬੰਗਾਲ ਦੇ ਗ੍ਰਹਿ ਮੰਤਰੀ ਹੋ ਜਾਂ ਸਮੁੱਚੇ ਦੇਸ਼ ਦੇ ਗ੍ਰਹਿ ਮੰਤਰੀ ਹੋ? ਤੁਹਾਡੀਆਂ ਕਾਰਵਾਈਆਂ ਤੋਂ ਤਾਂ ਇੰਜ ਲੱਗਦਾ ਹੈ ਕਿ ਤੁਹਾਡੇ ’ਤੇ ਸਿਰਫ਼ ਪੱਛਮੀ ਬੰਗਾਲ ਦਾ ਜਨੂੰਨ ਸਵਾਰ ਹੈ।’’ ਉਨ੍ਹਾਂ ਕਿਹਾ, ‘‘ਸ੍ਰੀ ਸ਼ਾਹ ਸਿਰਫ਼ ਬੰਗਾਲੀ ਤੇ ਹਿੰਦੂ ਬੋਲਣ ਵਾਲੇ ਭਾਈਚਾਰਿਆਂ, ਹਿੰਦੂ ਤੇ ਮੁਸਲਮਾਨਾਂ ਵਿਚਾਲੇ ਤੋੜ-ਵਿਛੋੜਾ ਕਰਵਾਉਣਾ ਚਾਹੁੰਦੇ ਹਨ। ਕ੍ਰਿਪਾ ਕਰ ਕੇ ਅੱਗ ਨਾਲ ਨਾ ਖੇਡੋ।’’ -ਪੀਟੀਆਈ

‘ਸਿਆਸੀ ਰੰਗ ਦੀ ਪ੍ਰਵਾਹ ਕੀਤੇ ਬਿਨਾਂ ਕਰਦੇ ਹਾਂ ਕਾਨੂੰਨੀ ਕਾਰਵਾਈ’

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸਤ ਦੀ ਪ੍ਰਵਾਹ ਕੀਤੇ ਬਿਨਾ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕਰਦੀ ਹੈ ਜਦਕਿ ਉੱਤਰ ਪ੍ਰਦੇਸ਼ ਵਿੱਚ ਅਜਿਹਾ ਨਹੀਂ ਹੁੰਦਾ। ਬੈਨਰਜੀ ਨੇ ਇੱਥੇ ਸੂਬੇ ਸਰਕਾਰ ਦੇ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਉੱਤਰ ਪ੍ਰਦੇਸ਼ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਇਕ ਪੀੜਤ ਮਹਿਲਾ ਦਾ ਮੁੜ ਤੋਂ ਸ਼ੋਸ਼ਣ ਕੀਤਾ ਗਿਆ ਜਦਕਿ ਬੰਗਾਲ ਵਿੱਚ ਕੋਈ ਵੀ ਅਜਿਹਾ ਕੁਝ ਕਰਨ ਦੀ ਹਿੰਮਤ ਨਹੀਂ ਕਰਦਾ ਹੈ। ਇੱਥੇ ਅਸੀਂ ਸਿਆਸੀ ਰੰਗ ਦੀ ਪ੍ਰਵਾਹ ਕੀਤੇ ਬਿਨਾਂ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹਾਂ।’’ ਉਨ੍ਹਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਕੇਂਦਰ ਸਰਕਾਰ ਤੇਲ ਕੀਮਤਾਂ ਵਧਾ ਕੇ ਆਮ ਲੋਕਾਂ ਨੂੰ ਠੱਗ ਰਹੀ ਹੈ।’’ -ਪੀਟੀਆਈ 

News Source link

- Advertisement -

More articles

- Advertisement -

Latest article