19.5 C
Patiāla
Saturday, December 10, 2022

ਭਾਰਤ-ਆਸਟਰੇਲੀਆ ਨੇ ਅਤਿਵਾਦ ਦੇ ਟਾਕਰੇ ਲਈ ਢੰਗ ਤਰੀਕੇ ਵਿਚਾਰੇ : The Tribune India

Must read


ਨਵੀਂ ਦਿੱਲੀ, 5 ਮਈ

ਭਾਰਤ ਤੇ ਆਸਟਰੇਲੀਆ ਨੇ ਸਰਹੱਦ ਪਾਰੋਂ ਅਤਿਵਾਦ ਸਣੇ ਦਹਿਸ਼ਤਗਰਦੀ ਦੇ ਸਾਰੇ ਸਰੂਪਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹੋਏ, ਇਸ ਚੁਣੌਤੀ ਨਾਲ ਵਿਆਪਕ ਰੂਪ ਵਿੱਚ ਨਜਿੱਠਣ ਲਈ ਆਲਮੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਦੋਵਾਂ ਧਿਰਾਂ ਨੇ ਬੁੱਧਵਾਰ ਨੂੰ ਕੈਨਬਰਾ ਵਿੱਚ ਅਤਿਵਾਦ ਦੇ ਟਾਕਰੇ ਦੇ ਵਿਸ਼ੇ ’ਤੇ ਭਾਰਤ-ਆਸਟਰੇਲੀਆ ਸਾਂਝੇ ਕਾਰਜਕਾਰੀ ਸਮੂਹ ਦੀ 13ਵੀਂ ਬੈਠਕ ਵਿੱਚ ਅਤਿਵਾਦ ਨਾਲ ਨਜਿੱਠਣ ਦੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ।

ਬੈਠਕ ਮਗਰੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਮੁਤਾਬਕ ਆਸਟਰੇਲੀਆ ਨੇ ਕਿਹਾ ਕਿ ਉਹ 26/11 ਮੁੰਬਈ ਹਮਲਾ, ਪਠਾਨਕੋਟ ਤੇ ਪੁਲਵਾਮਾ ਹਮਲਿਆਂ ਸਣੇ ਭਾਰਤ ਵਿੱਚ ਅਤਿਵਾਦੀ ਹਮਲਿਆਂ ਦੀ ਨਿੰਦਾ ਕਰਦਾ ਹੈ ਤੇ ਅਤਿਵਾਦ ਖਿਲਾਫ਼ ਲੜਾਈ ਵਿੱਚ ਭਾਰਤ ਦੇ ਲੋਕਾਂ ਤੇ ਸਰਕਾਰ ਨੂੰ ਹਮਾਇਤ ਦਿੰਦਾ ਹੈ। ਮੀਟਿੰਗ ਵਿੱਚ ਦੋਵਾਂ ਮੁਲਕਾਂ ਨੇ ਭਾਰਤ-ਆਸਟਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਮੁਤਾਬਕ ਅਤਿਵਾਦ ਨਾਲ ਨਜਿੱਠਣ ਲਈ ਸਹਿਯੋਗ ਤੇ ਮਿਲ ਦੇ ਕੰਮ ਕਰਨ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਸਾਂਝੇ ਪ੍ਰੈੱਸ ਬਿਆਨ ਵਿੱਚ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਸਰਹੱਦ ਪਾਰੋਂ ਅਤਿਵਾਦ ਦੀ ਨਿਖੇਧੀ ਕੀਤੀ ਗਈ। ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਨੇ ਕੱਟੜਵਾਦੀ ਤੇ ਇੰਤਹਾਪਸੰਦੀ ਸਣੇ ਅਤਿਵਾਦ ਨਾਲ ਮੁਕਾਬਲਾ ਕਰਨ, ਅਤਿਵਾਦ ਨੂੰ ਵਿੱਤੀ ਸਰਪ੍ਰਸਤੀ ਤੇ ਅਤਿਵਾਦੀ ਸਮੂਹਾਂ ਨਾਲ ਨਜਿੱਠਣ ਸਣੇ ਇਸ ਨਾਲ ਜੁੜੇ ਢੰਗ ਤਰੀਕਿਆਂ ਤੇ ਖੇਤਰਾਂ ਵਿੱਚ ਸਹਿਯੋਗ ਤੇ ਵਿਚਾਰਾਂ ਦੇ ਲੈਣ-ਦੇਣ ’ਤੇ ਸਹਿਮਤੀ ਦਿੱਤੀ। ਬਿਆਨ ਮੁਤਾਬਕ ਦੋਵਾਂ ਧਿਰਾਂ ਨੇ ਸੰਯੁਕਤ ਰਾਸ਼ਟਰ, ਜੀ20, ਵਿੱਤੀ ਕਾਰਵਾਈ ਕਾਰਜ ਬਲ (ਐੱਫਏਟੀਐੱਫ), ਹਿੰਦ ਸਾਗਰ ਖੇਤਰ ਸੰਘ ਤੇ ਕੁਆਡ ਸਮੂਹ ਸਣੇ ਸਾਰੇ ਬਹੁਪੱਖੀ ਮੰਚਾਂ ’ਤੇ ਅਤਿਵਾਦ ਦੇ ਟਾਕਰੇ ਨੂੰ ਲੈ ਕੇ ਸਹਿਯੋਗ ਦੇ ਵਿਸ਼ੇ ’ਤੇ ਚਰਚਾ ਕੀਤੀ। -ਪੀਟੀਆਈ

News Source link

- Advertisement -

More articles

- Advertisement -

Latest article