21.6 C
Patiāla
Monday, March 4, 2024

ਕੋਟਕਪੂਰਾ: 30 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੂੰ ਲਿਜਾ ਰਿਹਾ ਛੋਟਾ ਹਾਥੀ ਪਲਟਿਆ, ਡਰਾਈਵਰ ਸਣੇ 16 ਜ਼ਖ਼ਮੀ

Must read


ਭਾਰਤ ਭੂਸ਼ਨ ਆਜ਼ਾਦ

ਕੋਟਕਪੂਰਾ, 6 ਮਈ

ਨੇੜਲੇ ਪਿੰਡ ਹਰੀਨੌਂ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੇ ਟਾਟਾ ਏਸ (ਛੋਟਾ ਹਾਥੀ) ਦੇ ਪਲਟਣ ਕਾਰਨ ਡਰਾਈਵਰ ਤੋਂ ਇਲਾਵਾ 15 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਸਰਕਾਰੀ ਹਾਈ ਸਕੂਲ ਕੁਹਾਰਵਾਲਾ ਦੇ 30 ਦੇ ਕਰੀਬ ਵਿਦਿਆਰਥੀ ਰੋੜੀ ਕਪੂਰਾ ਵਿੱਚ ਦਸਵੀਂ ਜਮਾਤ ਦਾ ਪੇਪਰ ਦੇਣ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਹਰੀਨੌ ਨੇੜੇ ਪਹੁੰਚੇ ਤਾਂ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਇਹ ਵਾਹਨ ਪਲਟ ਗਿਆ, ਜਿਸ ਕਾਰਨ ਡਰਾਈਵਰ ਤੋਂ ਇਲਾਵਾ ਪੰਦਰਾਂ ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ। ਵੈਨ ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਵੈਨ ਦਾ ਅਚਾਨਕ ਸੰਤੁਲਨ ਵਿਗੜਣ ਕਾਰਨ ਹੋਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਡਰਾਈਵਰ ਸਮੇਤ ਚਾਰ ਵਿਦਿਆਰਥੀਆਂ ਦੇ ਕੁੱਝ ਜ਼ਿਆਦਾ ਸੱਟਾਂ ਹਨ ਪਰ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਹਨ। ਜ਼ਿਲ੍ਹਾ ਪੁਲੀਸ ਮੁਖੀ ਅਵਨੀਸ਼ ਕੌਰ ਸੰਧੂ ਨੇ ਹਸਪਤਾਲ ‘ਚ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

News Source link

- Advertisement -

More articles

- Advertisement -

Latest article