18.9 C
Patiāla
Thursday, February 20, 2025

ਨਾਸਾ ਮੁਕਾਬਲੇ ’ਚ ਪੰਜਾਬ ਤੇ ਤਾਮਿਲ ਨਾਡੂ ਦੇ ਵਿਦਿਆਰਥੀ ਛਾਏ

Must read


ਵਾਸ਼ਿੰਗਟਨ, 4 ਮਈ

ਪੰਜਾਬ ਅਤੇ ਤਾਮਿਲਨਾਡੂ ਦੇ ਦੋ ਭਾਰਤੀ ਵਿਦਿਆਰਥੀ ਸਮੂਹਾਂ ਨੇ ‘ਨਾਸਾ 2022 ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ’ ਮੁਕਾਬਲਾ ਜਿੱਤ ਲਿਆ ਹੈ। ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ 29 ਅਪਰੈਲ ਨੂੰ ਆਨਲਾਈਨ ਪੁਰਸਕਾਰ ਸਮਾਰੋਹ ਵਿੱਚ ਇਸ ਦਾ ਐਲਾਨ ਕੀਤਾ। ਮੁਕਾਬਲੇ ਵਿੱਚ 58 ਕਾਲਜਾਂ ਅਤੇ 33 ਹਾਈ ਸਕੂਲਾਂ (ਹਾਈ ਸਕੂਲਾਂ) ਦੀਆਂ 91 ਟੀਮਾਂ ਨੇ ਭਾਗ ਲਿਆ। ਜਾਰੀ ਕੀਤੇ ਬਿਆਨ ਪੰਜਾਬ ਦੇ ਡੀਸੈਂਟ ਚਿਲਡਰਨਜ਼ ਮਾਡਲ ਪ੍ਰੈਜ਼ੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ‘ਹਾਈ ਸਕੂਲ ਡਵੀਜ਼ਨ’ ਵਿੱਚ ਐੱਸਟੀਈਐੱਮ ਐਂਗੇਜਮੈਂਟ ਅਵਾਰਡ ਜਿੱਤਿਆ। ਵੇਲੂਰ ਇੰਸਟੀਚਿਊਟ ਆਫ ਟੈਕਨਾਲੋਜੀ ਤਾਮਿਲਨਾਡੂ ਦੀ ਟੀਮ ਨੂੰ ਸੋਸ਼ਲ ਮੀਡੀਆ ਅਵਾਰਡ ’ਚ ਕਾਲਜ/ਯੂਨੀਵਰਸਿਟੀ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ।





News Source link

- Advertisement -

More articles

- Advertisement -

Latest article