26.5 C
Patiāla
Monday, May 29, 2023

ਕਰੋਨਾ ਦੇ ਪਿਛਲੇ ਰੂਪਾਂ ਵਾਂਗ ਖ਼ਤਰਨਾਕ ਹੋ ਸਕਦੈ ਓਮੀਕਰੋਨ

Must read


ਵਾਸ਼ਿੰਗਟਨ, 5 ਮਈ

ਅਮਰੀਕਾ ਵਿੱਚ ਇੱਕ ਸਟੱਡੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਓਮੀਕਰੋਨ ਕਰੋਨਾ ਲਾਗ ਦੇ ਪਹਿਲੇ ਰੂਪਾਂ ਵਾਂਗ ਹੀ ਖ਼ਤਰਨਾਕ ਹੋ ਸਕਦਾ ਹੈ। ਇਹ ਦਾਅਵਾ ਹਾਲੇ ਤੱਕ ਸਾਹਮਣੇ ਆਈਆਂ ਉਨ੍ਹਾਂ ਧਾਰਨਾਵਾਂ ਦੇ ਉਲਟ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਓਮੀਕਰੋਨ ਤੇਜ਼ੀ ਫੈਲਦਾ ਹੈ ਪਰ ਇਹ ਘੱਟ ਖ਼ਤਰਨਾਕ ਹੈ। ਇਹ ਸਟੱਡੀ (ਖੋਜ ਰਿਪੋਰਟ) ਹਾਲੇ ਪ੍ਰਕਾਸ਼ਿਤ ਨਹੀਂ ਹੋਈ ਹੈ ਅਤੇ 2 ਮਈ ਨੂੰ ‘ਰਿਸਰਚ ਸਕੁਏਅਰ’ ਉੱਤੇ ਪੋਸਟ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਹਿਲਾਂ ਬੀ.1.1.529 (ਓਮੀਕਰੋਨ) ਵੇਰੀਐਂਟ ਨੂੰ ਵੱਧ ਫੈਲਣਯੋਗ, ਪਰ ਸਾਰਸ-ਕੋਵ-2 ਵੇਰੀਐਂਟ ਦੇ ਹੋਰ ਰੂਪਾਂ ਤੋਂ ਘੱਟ ਗੰਭੀਰ ਦੱਸਿਆ ਜਾ ਰਿਹਾ ਸੀ। ਮੈਸਾਚੂਸਟਸ ਜਨਰਲ ਹਸਪਤਾਲ, ਮਿਨਰਵਾ ਯੂਨੀਵਰਸਿਟੀ ਅਤੇ ਹਾਵਰਡ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਸਣੇ ਖੋਜ ਟੀਮ ਕਿਹਾ, ‘‘ਓਮੀਕਰੋਨ ਦੇ ਅੰਦਰੂਨੀ ਗੰਭੀਰਤਾ ਨੂੰ ਸਮਝਣਾ ਚੁਣੌਤੀਪੂਰਨ ਹੈ।’’ ਇਸੇ ਦੌਰਾਨ ਪਿਛਲੇ ਹਫ਼ਤੇ ‘ਜਨਰਲ ਆਫ ਐਕਪੋਜ਼ਰ ਸਾਇੰਸ ਐਂਡ ਇਨਵਾਇਰਮੈਂਟਲ ਐਪੀਡੈਮੋਲੌਜੀ’ ਵਿੱਚ ਪ੍ਰਕਾਸ਼ਿਤ ਹੋਈ ਇੱਕ ਹੋਰ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਲੋਕ ਜਿਨ੍ਹਾਂ ਵੀ ਥਾਂਵਾਂ ਨੂੰ ਛੂੰਹਦੇ ਹਨ, ਉਨ੍ਹਾਂ ਦੀ ਤੁਲਨਾ ਵਿੱਚ ਸਾਹ ਵਿੱਚ ਜਾਣ ਵਾਲੀ ਹਵਾ ਰਾਹੀਂ ਕਰੋਨਾ ਵਾਇਰਸ ਤੋਂ ਲਾਗ ਦਾ ਖਦਸ਼ਾ 1,000 ਹਜ਼ਾਰ ਗੁਣਾ ਜ਼ਿਆਦਾ ਹੁੰਦਾ ਹੈ। ਅਮਰੀਕਾ ਵਿੱਚ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਖੋਜਕਰਤਾਵਾਂ ਨੇ ਆਪਣੇ ਕੈਂਪਸ ਵਿੱਚ ਅਗਸਤ 2020 ਤੋਂ ਅਪਰੈਲ 2021 ਤੱਕ ਇੱਕ ਵਾਤਾਵਰਨ ਨਿਗਰਾਨ ਪ੍ਰੋਗਰਾਮ ਦੌਰਾਨ ਹਵਾ ਅਤੇ ਸਤਹਿ ਤੋਂ ਲਏ ਨਮੂਨਿਆਂ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਹੈ। ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਚੁਆਨਵੂ ਸ਼ੀ ਨੇ ਕਿਹਾ, ‘‘ਸਤਹਿ ਤੋਂ ਲਾਗ ਦਾ ਖ਼ਤਰਾ ਹਵਾ ਰਾਹੀਂ ਲਾਗ ਦੇ ਖ਼ਤਰੇ ਤੋਂ 1,000 ਗੁਣਾ ਘੱਟ ਪਾਇਆ ਗਿਆ ਹੈ।’’ -ਪੀਟੀਆਈ 

News Source link

- Advertisement -

More articles

- Advertisement -

Latest article