35.5 C
Patiāla
Tuesday, June 24, 2025

ਆਈਸੀਸੀ ਦਰਜਾਬੰਦੀ: ਆਸਟਰੇਲੀਆ ਟੈਸਟ, ਨਿਊਜ਼ੀਲੈਂਡ ਇੱਕ ਦਿਨਾ ਤੇ ਭਾਰਤ ਟੀ-20 ਮੈਚਾਂ ਵਿੱਚ ਅੱਵਲ

Must read


ਦੁਬਈ: ਭਾਰਤੀ ਟੀਮ ਨੇ ਘਰੇਲੂ ਮੈਦਾਨਾਂ ’ਚ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ 2021-22 ਸੈਸ਼ਨ ਦਾ ਅੰਤ ਦੁਨੀਆ ਦੀ ਨੰਬਰ ਇੱਕ ਟੀ-20 ਟੀਮ ਵਜੋਂ ਕੀਤਾ ਹੈ। ਪਰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਅੱਜ ਜਾਰੀ ਸਾਲਾਨਾ ਟੈਸਟ ਦਰਜਾਬੰਦੀ ਵਿੱਚ ਭਾਰਤ ਟੀਮ ਆਸਟਰੇਲੀਆ ਤੋਂ 9 ਅੰਕ ਪੱਛੜ ਗਈ ਹੈ। ਨਿਊਜ਼ਲੈਂਡ ਸਾਲਾਨਾ ਦਰਜਾਬੰਦੀ ਮਗਰੋਂ ਕੌਮਾਂਤਰੀ ਇੱਕ ਦਿਨਾ ਮੈਚਾਂ ਵਿੱਚ ਦੁਨੀਆ ਦੀ ਨੰਬਰ ਇੱਕ ਟੀਮ ਬਣੀ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ 2021 ਵਿੱਚ ਸ਼ੁਰੂ ਹੋਈ ਟੈਸਟ ਲੜੀ ਨੂੰ ਪੰਜਵੇਂ ਅਤੇ ਆਖਰੀ ਮੈਚ ਮਗਰੋਂ ਇਸ ਦਰਜਾਬੰਦੀ ਵਿੱਚ ਸ਼ਾਮਲ ਕੀਤਾ ਜਾਵੇਗਾ। ਆਈਸੀਸੀ ਵੱਲੋਂ ਜਾਰੀ ਟੈਸਟ ਦਰਜਾਬੰਦੀ ਮੁਤਾਬਕ ਆਸਟਰੇਲੀਆ ਪਹਿਲੇ, ਭਾਰਤ ਦੂਜੇ, ਨਿਊਜ਼ੀਲੈਂਡ ਤੀਜੇ, ਦੱਖਣੀ ਅਫਰੀਕਾ ਚੌਥੇ, ਪਾਕਿਸਤਾਨ ਪੰਜਵੇਂ ਸਥਾਨ ’ਤੇ ਹੈ। ਇੰਗਲੈਂਡ ਦੀ ਟੀਮ ਤੋਂ ਪੰਜਵਾਂ ਸਥਾਨ ਖੁੱਸ ਗਿਆ ਹੈ। ਟੀ-20 ਦਰਜਾਬੰਦੀ ਵਿੱਚ ਭਾਰਤੀ ਟੀਮ ਪਹਿਲੇ ਸਥਾਨ ’ਤੇ ਬਣੀ ਹੋਈ ਹੈ। -ਪੀਟੀਆਈ

 





News Source link

- Advertisement -

More articles

- Advertisement -

Latest article