23.6 C
Patiāla
Thursday, October 5, 2023

66 ਸਾਲਾ ਸਾਬਕਾ ਕ੍ਰਿਕਟ ਅਰੁਣ ਲਾਲ ਨੇ ਆਪਣੀ 38 ਸਾਲਾ ਪ੍ਰੇਮਿਕਾ ਬੁਲ ਬੁਲ ਨਾਲ ਵਿਆਹ ਕਰਵਾਇਆ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 4 ਮਈ

ਸਾਬਕਾ ਭਾਰਤੀ ਕ੍ਰਿਕਟਰ ਅਰੁਣ ਲਾਲ ਨੇ ਕੋਲਕਾਤਾ ਵਿੱਚ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਬੁਲ ਬੁਲ ਸਾਹਾ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਅਰੁਣ ਅਤੇ ਬੁਲ ਬੁਲ ਦਾ ਵਿਆਹ 2 ਮਈ ਨੂੰ ਕੋਲਕਾਤਾ ਵਿੱਚ ਹੋਇਆ ਸੀ। ਅਰੁਣ ਦਾ ਇਹ ਦੂਜਾ ਵਿਆਹ ਹੈ। ਉਸ ਦਾ ਪਹਿਲਾਂ ਰੀਨਾ ਨਾਲ ਵਿਆਹ ਹੋਇਆ ਸੀ ਪਰ ਉਹ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਸਨ। ਅਰੁਣ (66) ਬੰਗਾਲ ਰਣਜੀ ਕ੍ਰਿਕਟ ਟੀਮ ਦਾ ਮੌਜੂਦਾ ਕੋਚ ਹੈ ਤੇ ਪਤਨੀ ਬੁਲ ਬੁਲ (38) ਅਧਿਆਪਿਕ ਹੈ। ਅਰੁਣ ਪਿਛਲੇ ਮਹੀਨੇ (ਅਪਰੈਲ) ਬੁਲ ਬੁਲ ਨਾਲ ਮੰਗਣੀ ਕਰਕੇ ਸੁਰਖੀਆਂ ਵਿੱਚ ਆਇਆ ਸੀ। 1955 ਵਿੱਚ ਜਨਮੇ ਅਰੁਣ ਨੇ 1982 ਅਤੇ 1989 ਦੇ ਵਿਚਕਾਰ 16 ਟੈਸਟ ਅਤੇ 13 ਇੱਕ ਰੋਜ਼ਾ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਹ 1978 ਵਿੱਚ  ਚਾਹ ਕੰਪਨੀ ਵਿੱਚ ਨੌਕਰੀ ਮਿਲਣ ਤੋਂ ਬਾਅਦ ਕੋਲਕਾਤਾ ਚਲਾ ਗਿਆ ਸੀ। 2016 ਵਿੱਚ ਅਰੁਣ ਨੂੰ ਕੈਂਸਰ ਹੋ ਗਿਆ ਸੀ ਤੇ ਬਾਅਦ ’ਚ ਉਸ ਨੇ ਇਸ ਦਾ ਇਲਾਜ ਕਰਵਾਇਆ। 





News Source link

- Advertisement -

More articles

- Advertisement -

Latest article