23.6 C
Patiāla
Thursday, October 5, 2023

ਬਾਦਲ ਦੇ ਚਚੇਰੇ ਭਰਾ ਦੇ ਕਿੰਨੂ ਵੈਕਸਿੰਗ ਪਲਾਂਟ ’ਚ ਅੱਗ ਲੱਗੀ

Must read


ਇਕਬਾਲ ਸਿੰਘ ਸ਼ਾਂਤ

ਲੰਬੀ, 4 ਮਈ

ਪਿੰਡ ਬਾਦਲ ਵਿੱਚ ਬੁੱਧਵਾਰ ਦੇਰ ਸ਼ਾਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਢਿੱਲੋਂ ਦੇ ਕਿੰਨੂ ਵੈਕਸਿੰਗ ਪਲਾਂਟ ’ਚ ਅੱਗ ਲੱਗ ਗਈ, ਜਿਸ ਕਾਰਨ ਪਲਾਂਟ ਦੀ ਇਮਾਰਤ, ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਹਜ਼ਾਰਾਂ ਪਲਾਸਟਿਕ ਕਰੇਟ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਗਿੱਦੜਬਾਹਾ ਅਤੇ ਮਲੋਟ ਤੋਂ ਪੁੱਜੀਆਂ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਨੇ ਘੰਟਿਆਂਬੱਧੀ ਮੁਸ਼ੱਕਤ ਕਰ ਕੇ ਅੱਗ ’ਤੇ ਕਾਬੂ ਪਾਇਆ। ਇਹ ਵੈਕਸਿੰਗ ਪਲਾਂਟ, ਸਟੇਟ ਇੰਸਟੀਟਿਊਟ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸਿਜ਼ ਦੇ ਸਾਹਮਣੇ ਸਥਿਤ ਹੈ। ਪਲਾਂਟ ਮਾਲਕ ਮੇਜਰ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 5 ਵਜੇ ਕਿੰਨੂ ਫਾਰਮ ਦੇ ਵੈਕਸਿੰਗ ਪਲਾਂਟ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਹਾਦਸੇ ਵਿੱਚ ਵੈਕਸਿੰਗ ਪਲਾਂਟ ਦੀ ਸਮੁੱਚੀ ਮਸ਼ੀਨਰੀ, ਘੱਟੋ-ਘੱਟ 60-70 ਹਜ਼ਾਰ ਪਲਾਸਟਿਕ ਕਰੇਟ ਅਤੇ ਹੋਰ ਸਾਮਾਨ ਸੜ ਗਿਆ। ਇਸ ਤੋਂ ਇਲਾਵਾ ਪਲਾਂਟ ਦੀ ਛੱਤ ਵੀ ਡਿੱਗ ਪਈ ਪਰ ਕਿਸੇ ਵੀ ਜਾਨੀਂ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਮੁਤਾਬਕ ਹਾਦਸੇ ਵਿੱਚ ਪਲਾਂਟ ਦਾ ਕਰੀਬ 85-90 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

News Source link

- Advertisement -

More articles

- Advertisement -

Latest article